ਜੀਇ ਸਮਾਲੀ ਤਾ ਸਭੁ ਦੁਖੁ ਲਥਾ ॥ ਚਿੰਤਾ ਰੋਗੁ ਗਈ ਹਉ ਪੀੜਾ ਆਪਿ ਕਰੇ ਪ੍ਰਤਿਪਾਲਾ ਜੀਉ ॥੨॥
ਬਾਰਿਕ ਵਾਂਗੀ ਹਉ ਸਭ ਕਿਛੁ ਮੰਗਾ ॥ ਦੇਦੇ ਤੋਟਿ ਨਾਹੀ ਪ੍ਰਭ ਰੰਗਾ ॥ ਪੈਰੀ ਪੈ ਪੈ ਬਹੁਤੁ ਮਨਾਈ ਦੀਨ ਦਇਆਲ ਗੋਪਾਲਾ ਜੀਉ ॥੩॥
ਹਉ ਬਲਿਹਾਰੀ ਸਤਿਗੁਰ ਪੂਰੇ ॥ ਜਿਨਿ ਬੰਧਨ ਕਾਟੇ ਸਗਲੇ ਮੇਰੇ ॥ ਹਿਰਦੈ ਨਾਮੁ ਦੇ ਨਿਰਮਲ ਕੀਏ ਨਾਨਕ ਰੰਗਿ ਰਸਾਲਾ ਜੀਉ ॥੪॥੮॥੧੫॥
ਮਾਝ ਮਹਲਾ ੫ ॥
ਲਾਲ ਗੋਪਾਲ ਦਇਆਲ ਰੰਗੀਲੇ ॥ ਗਹਿਰ ਗੰਭੀਰ ਬੇਅੰਤ ਗੋਵਿੰਦੇ ॥ ਊਚ ਅਥਾਹ ਬੇਅੰਤ ਸੁਆਮੀ ਸਿਮਰਿ ਸਿਮਰਿ ਹਉ ਜੀਵਾਂ ਜੀਉ ॥੧॥
ਦੁਖ ਭੰਜਨ ਨਿਧਾਨ ਅਮੋਲੇ ॥ ਨਿਰਭਉ ਨਿਰਵੈਰ ਅਥਾਹ ਅਤੋਲੇ ॥ ਅਕਾਲ ਮੂਰਤਿ ਅਜੂਨੀ ਸੰਭੌ ਮਨ ਸਿਮਰਤ ਠੰਢਾ ਥੀਵਾਂ ਜੀਉ ॥੨॥
ਸਦਾ ਸੰਗੀ ਹਰਿ ਰੰਗ ਗੋਪਾਲਾ ॥ ਊਚ ਨੀਚ ਕਰੇ ਪ੍ਰਤਿਪਾਲਾ ॥ ਨਾਮੁ ਰਸਾਇਣੁ ਮਨੁ ਤ੍ਰਿਪਤਾਇਣੁ ਗੁਰਮੁਖਿ ਅੰਮ੍ਰਿਤੁ ਪੀਵਾਂ ਜੀਉ ॥੩॥
ਦੁਖਿ ਸੁਖਿ ਪਿਆਰੇ ਤੁਧੁ ਧਿਆਈ ॥ ਏਹ ਸੁਮਤਿ ਗੁਰੂ ਤੇ ਪਾਈ ॥ ਨਾਨਕ ਕੀ ਧਰ ਤੂੰਹੈ ਠਾਕੁਰ ਹਰਿ ਰੰਗਿ ਪਾਰਿ ਪਰੀਵਾਂ ਜੀਉ ॥੪॥੯॥੧੬॥
ਮਾਝ ਮਹਲਾ ੫ ॥
ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ॥ ਸਫਲੁ ਦਰਸਨੁ ਨੇਤ੍ਰ ਪੇਖਤ ਤਰਿਆ ॥ ਧੰਨੁ ਮੂਰਤ ਚਸੇ ਪਲ ਘੜੀਆ ਧੰਨਿ ਸੁ ਓਇ ਸੰਜੋਗਾ ਜੀਉ ॥੧॥
ਉਦਮੁ ਕਰਤ ਮਨੁ ਨਿਰਮਲੁ ਹੋਆ ॥ ਹਰਿ ਮਾਰਗਿ ਚਲਤ ਭ੍ਰਮੁ ਸਗਲਾ ਖੋਇਆ ॥ ਨਾਮੁ ਨਿਧਾਨੁ ਸਤਿਗੁਰੂ ਸੁਣਾਇਆ ਮਿਟਿ ਗਏ ਸਗਲੇ ਰੋਗਾ ਜੀਉ ॥੨॥
ਅੰਤਰਿ ਬਾਹਰਿ ਤੇਰੀ ਬਾਣੀ ॥ ਤੁਧੁ ਆਪਿ ਕਥੀ ਤੈ ਆਪਿ ਵਖਾਣੀ ॥ ਗੁਰਿ ਕਹਿਆ ਸਭੁ ਏਕੋ ਏਕੋ ਅਵਰੁ ਨ ਕੋਈ ਹੋਇਗਾ ਜੀਉ ॥੩॥
ਅੰਮ੍ਰਿਤ ਰਸੁ ਹਰਿ ਗੁਰ ਤੇ ਪੀਆ ॥ ਹਰਿ ਪੈਨਣੁ ਨਾਮੁ ਭੋਜਨੁ ਥੀਆ ॥ ਨਾਮਿ ਰੰਗ ਨਾਮਿ ਚੋਜ ਤਮਾਸੇ ਨਾਉ ਨਾਨਕ ਕੀਨੇ ਭੋਗਾ ਜੀਉ ॥੪॥੧੦॥੧੭॥
ਮਾਝ ਮਹਲਾ ੫ ॥
ਸਗਲ ਸੰਤਨ ਪਹਿ ਵਸਤੁ ਇਕ ਮਾਂਗਉ ॥ ਕਰਉ ਬਿਨੰਤੀ ਮਾਨੁ ਤਿਆਗਉ ॥ ਵਾਰਿ ਵਾਰਿ ਜਾਈ ਲਖ ਵਰੀਆ ਦੇਹੁ ਸੰਤਨ ਕੀ ਧੂਰਾ ਜੀਉ ॥੧॥
ਤੁਮ ਦਾਤੇ ਤੁਮ ਪੁਰਖ ਬਿਧਾਤੇ ॥ ਤੁਮ ਸਮਰਥ ਸਦਾ ਸੁਖਦਾਤੇ ॥ ਸਭ ਕੋ ਤੁਮ ਹੀ ਤੇ ਵਰਸਾਵੈ ਅਉਸਰੁ ਕਰਹੁ ਹਮਾਰਾ ਪੂਰਾ ਜੀਉ ॥੨॥
ਦਰਸਨਿ ਤੇਰੈ ਭਵਨ ਪੁਨੀਤਾ ॥ ਆਤਮ ਗੜੁ ਬਿਖਮੁ ਤਿਨਾ ਹੀ ਜੀਤਾ ॥ ਤੁਮ ਦਾਤੇ ਤੁਮ ਪੁਰਖ ਬਿਧਾਤੇ ਤੁਧੁ ਜੇਵਡੁ ਅਵਰੁ ਨ ਸੂਰਾ ਜੀਉ ॥੩॥
jeei samaalee taa sabh dhukh lathaa ||
chi(n)taa rog giee hau peeRaa aap kare pratipaalaa jeeau ||2||
baarik vaa(n)gee hau sabh kichh ma(n)gaa ||
dhedhe toT naahee prabh ra(n)gaa ||
pairee pai pai bahut manaiee dheen dhiaal gopaalaa jeeau ||3||
hau balihaaree satigur poore ||
jin ba(n)dhan kaaTe sagale mere ||
hiradhai naam dhe niramal ke’ee naanak ra(n)g rasaalaa jeeau ||4||8||15||
maajh mahalaa panjavaa ||
laal gopaal dhiaal ra(n)geele ||
gahir ga(n)bheer bea(n)t govi(n)dhe ||
uooch athaeh bea(n)t suaamee simar simar hau jeevaa(n) jeeau ||1||
dhukh bha(n)jan nidhaan amole ||
nirabhau niravair athaeh atole ||
akaal moorat ajoonee sa(n)bhau man simarat Tha(n)ddaa theevaa(n) jeeau ||2||
sadhaa sa(n)gee har ra(n)g gopaalaa ||
uooch neech kare pratipaalaa ||
naam rasain man tirapatain gurmukh a(n)mrit peevaa(n) jeeau ||3||
dhukh sukh piaare tudh dhiaaiee ||
eh sumat guroo te paiee ||
naanak kee dhar too(n)hai Thaakur har ra(n)g paar pareevaa(n) jeeau ||4||9||16||
maajh mahalaa panjavaa ||
dha(n)nu su velaa jit mai satigur miliaa ||
safal dharasan netr pekhat tariaa ||
dha(n)n moorat chase pal ghaReeaa dha(n)n su oi sa(n)jogaa jeeau ||1||
audham karat man niramal hoaa ||
har maarag chalat bhram sagalaa khoiaa ||
naam nidhaan satiguroo sunaiaa miT ge sagale rogaa jeeau ||2||
a(n)tar baahar teree baanee ||
tudh aap kathee tai aap vakhaanee ||
gur kahiaa sabh eko eko avar na koiee hoigaa jeeau ||3||
a(n)mirat ras har gur te peeaa ||
har painan naam bhojan theeaa ||
naam ra(n)g naam choj tamaase naau naanak keene bhogaa jeeau ||4||10||17||
maajh mahalaa panjavaa ||
sagal sa(n)tan peh vasat ik maa(n)gau ||
karau bina(n)tee maan tiaagau ||
vaar vaar jaiee lakh vareeaa dheh sa(n)tan kee dhooraa jeeau ||1||
tum dhaate tum purakh bidhaate ||
tum samarath sadhaa sukhadhaate ||
sabh ko tum hee te varasaavai aausar karahu hamaaraa pooraa jeeau ||2||
dharasan terai bhavan puneetaa ||
aatam gaR bikham tinaa hee jeetaa ||
tum dhaate tum purakh bidhaate tudh jevadd avar na sooraa jeeau ||3||