ਵਖਤੁ ਵੀਚਾਰੇ ਸੁ ਬੰਦਾ ਹੋਇ ॥ ਕੁਦਰਤਿ ਹੈ ਕੀਮਤਿ ਨਹੀ ਪਾਇ ॥ ਜਾ ਕੀਮਤਿ ਪਾਇ ਤ ਕਹੀ ਨ ਜਾਇ ॥ ਸਰੈ ਸਰੀਅਤਿ ਕਰਹਿ ਬੀਚਾਰੁ ॥ ਬਿਨੁ ਬੂਝੇ ਕੈਸੇ ਪਾਵਹਿ ਪਾਰੁ ॥ ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦੁ ॥ ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ ॥੧॥
ਮਃ ੩ ॥
ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ ॥ ਨਾਨਕ ਸਤਿਗੁਰੁ ਤਾਂ ਮਿਲੈ ਜਾ ਮਨੁ ਰਹੈ ਹਦੂਰਿ ॥੨॥
ਪਉੜੀ ॥
ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ ਵੇਦ ਦਸ ਅਸਟ ਪੁਰਾਣਾ ॥ ਹਰਿ ਸਭਨਾ ਵਿਚਿ ਤੂੰ ਵਰਤਦਾ ਹਰਿ ਸਭਨਾ ਭਾਣਾ ॥ ਸਭਿ ਤੁਝੈ ਧਿਆਵਹਿ ਜੀਅ ਜੰਤ ਹਰਿ ਸਾਰਗ ਪਾਣਾ ॥ ਜੋ ਗੁਰਮੁਖਿ ਹਰਿ ਆਰਾਧਦੇ ਤਿਨ ਹਉ ਕੁਰਬਾਣਾ ॥ ਤੂੰ ਆਪੇ ਆਪਿ ਵਰਤਦਾ ਕਰਿ ਚੋਜ ਵਿਡਾਣਾ ॥੪॥
ਸਲੋਕ ਮਃ ੩ ॥
ਕਲਉ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖਿ ਲੇਹੁ ॥ ਸਦਾ ਸਾਹਿਬ ਕੈ ਰੰਗਿ ਰਹੈ ਕਬਹੂੰ ਨ ਤੂਟਸਿ ਨੇਹੁ ॥ ਕਲਉ ਮਸਾਜਨੀ ਜਾਇਸੀ ਲਿਖਿਆ ਭੀ ਨਾਲੇ ਜਾਇ ॥ ਨਾਨਕ ਸਹ ਪ੍ਰੀਤਿ ਨ ਜਾਇਸੀ ਜੋ ਧੁਰਿ ਛੋਡੀ ਸਚੈ ਪਾਇ ॥੧॥
ਮਃ ੩ ॥
ਨਦਰੀ ਆਵਦਾ ਨਾਲਿ ਨ ਚਲਈ ਵੇਖਹੁ ਕੋ ਵਿਉਪਾਇ ॥ ਸਤਿਗੁਰਿ ਸਚੁ ਦ੍ਰਿੜਾਇਆ ਸਚਿ ਰਹਹੁ ਲਿਵ ਲਾਇ ॥ ਨਾਨਕ ਸਬਦੀ ਸਚੁ ਹੈ ਕਰਮੀ ਪਲੈ ਪਾਇ ॥੨॥
ਪਉੜੀ ॥
ਹਰਿ ਅੰਦਰਿ ਬਾਹਰਿ ਇਕੁ ਤੂੰ ਤੂੰ ਜਾਣਹਿ ਭੇਤੁ ॥ ਜੋ ਕੀਚੈ ਸੋ ਹਰਿ ਜਾਣਦਾ ਮੇਰੇ ਮਨ ਹਰਿ ਚੇਤੁ ॥ ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ ॥ ਤੂੰ ਸਚਾ ਆਪਿ ਨਿਆਉ ਸਚੁ ਤਾ ਡਰੀਐ ਕੇਤੁ ॥ ਜਿਨਾ ਨਾਨਕ ਸਚੁ ਪਛਾਣਿਆ ਸੇ ਸਚਿ ਰਲੇਤੁ ॥੫॥
ਸਲੋਕ ਮਃ ੩ ॥
ਕਲਮ ਜਲਉ ਸਣੁ ਮਸਵਾਣੀਐ ਕਾਗਦੁ ਭੀ ਜਲਿ ਜਾਉ ॥ ਲਿਖਣ ਵਾਲਾ ਜਲਿ ਬਲਉ ਜਿਨਿ ਲਿਖਿਆ ਦੂਜਾ ਭਾਉ ॥ ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਨ ਕਰਣਾ ਜਾਇ ॥੧॥
ਮਃ ੩ ॥
ਹੋਰੁ ਕੂੜੁ ਪੜਣਾ ਕੂੜੁ ਬੋਲਣਾ ਮਾਇਆ ਨਾਲਿ ਪਿਆਰੁ ॥ ਨਾਨਕ ਵਿਣੁ ਨਾਵੈ ਕੋ ਥਿਰੁ ਨਹੀ ਪੜਿ ਪੜਿ ਹੋਇ ਖੁਆਰੁ ॥੨॥
ਪਉੜੀ ॥
ਹਰਿ ਕੀ ਵਡਿਆਈ ਵਡੀ ਹੈ ਹਰਿ ਕੀਰਤਨੁ ਹਰਿ ਕਾ ॥ ਹਰਿ ਕੀ ਵਡਿਆਈ ਵਡੀ ਹੈ ਜਾ ਨਿਆਉ ਹੈ ਧਰਮ ਕਾ ॥ ਹਰਿ ਕੀ ਵਡਿਆਈ ਵਡੀ ਹੈ ਜਾ ਫਲੁ ਹੈ ਜੀਅ ਕਾ ॥ ਹਰਿ ਕੀ ਵਡਿਆਈ ਵਡੀ ਹੈ ਜਾ ਨ ਸੁਣਈ ਕਹਿਆ ਚੁਗਲ ਕਾ ॥ ਹਰਿ ਕੀ ਵਡਿਆਈ ਵਡੀ ਹੈ ਅਪੁਛਿਆ ਦਾਨੁ ਦੇਵਕਾ ॥੬॥
ਸਲੋਕ ਮਃ ੩ ॥
ਹਉ ਹਉ ਕਰਤੀ ਸਭ ਮੁਈ ਸੰਪਉ ਕਿਸੈ ਨ ਨਾਲਿ ॥ ਦੂਜੈ ਭਾਇ ਦੁਖੁ ਪਾਇਆ ਸਭ ਜੋਹੀ ਜਮਕਾਲਿ ॥
vakhat veechaare su ba(n)dhaa hoi ||
kudharat hai keemat nahee pai ||
jaa keemat pai ta kahee na jai ||
sarai sareeat kareh beechaar ||
bin boojhe kaise paaveh paar ||
sidhak kar sijadhaa man kar makhasoodh ||
jeh dhir dhekhaa teh dhir maujoodh ||1||
mahalaa teejaa ||
gur sabhaa ev na paieeaai naa neRai naa dhoor ||
naanak satigur taa(n) milai jaa man rahai hadhoor ||2||
pauRee ||
sapat dheep sapat saagaraa nav kha(n)dd chaar vedh dhas asaT puraanaa ||
har sabhanaa vich too(n) varatadhaa har sabhanaa bhaanaa ||
sabh tujhai dhiaaveh jeea ja(n)t har saarag paanaa ||
jo gurmukh har aaraadhadhe tin hau kurabaanaa ||
too(n) aape aap varatadhaa kar choj viddaanaa ||4||
salok mahalaa teejaa ||
kalau masaajanee kiaa sadhaieeaai hiradhai hee likh leh ||
sadhaa saahib kai ra(n)g rahai kabahoo(n) na tooTas neh ||
kalau masaajanee jaisee likhiaa bhee naale jai ||
naanak seh preet na jaisee jo dhur chhoddee sachai pai ||1||
mahalaa teejaa ||
nadharee aavadhaa naal na chaliee vekhahu ko viaupai ||
satigur sach dhiraRaiaa sach rahahu liv lai ||
naanak sabadhee sach hai karamee palai pai ||2||
pauRee ||
har a(n)dhar baahar ik too(n) too(n) jaaneh bhet ||
jo keechai so har jaanadhaa mere man har chet ||
so ddarai j paap kamaavadhaa dharamee vigaset ||
too(n) sachaa aap niaau sach taa ddareeaai ket ||
jinaa naanak sach pachhaaniaa se sach ralet ||5||
salok mahalaa teejaa ||
kalam jalau san masavaaneeaai kaagadh bhee jal jaau ||
likhan vaalaa jal balau jin likhiaa dhoojaa bhaau ||
naanak poorab likhiaa kamaavanaa avar na karanaa jai ||1||
mahalaa teejaa ||
hor kooR paRanaa kooR bolanaa maiaa naal piaar ||
naanak vin naavai ko thir nahee paR paR hoi khuaar ||2||
pauRee ||
har kee vaddiaaiee vaddee hai har keeratan har kaa ||
har kee vaddiaaiee vaddee hai jaa niaau hai dharam kaa ||
har kee vaddiaaiee vaddee hai jaa fal hai jeea kaa ||
har kee vaddiaaiee vaddee hai jaa na suniee kahiaa chugal kaa ||
har kee vaddiaaiee vaddee hai apuchhiaa dhaan dhevakaa ||6||
salok mahalaa teejaa ||
hau hau karatee sabh muiee sa(n)pau kisai na naal ||
dhoojai bhai dhukh paiaa sabh johee jamakaal ||