ਤੁਧੁ ਆਪੇ ਆਪੁ ਉਪਾਇਆ ॥ ਦੂਜਾ ਖੇਲੁ ਕਰਿ ਦਿਖਲਾਇਆ ॥ ਸਭੁ ਸਚੋ ਸਚੁ ਵਰਤਦਾ ਜਿਸੁ ਭਾਵੈ ਤਿਸੈ ਬੁਝਾਇ ਜੀਉ ॥੨੦॥
ਗੁਰ ਪਰਸਾਦੀ ਪਾਇਆ ॥ ਤਿਥੈ ਮਾਇਆ ਮੋਹੁ ਚੁਕਾਇਆ ॥ ਕਿਰਪਾ ਕਰਿ ਕੈ ਆਪਣੀ ਆਪੇ ਲਏ ਸਮਾਇ ਜੀਉ ॥੨੧॥
ਗੋਪੀ ਨੈ ਗੋਆਲੀਆ ॥ ਤੁਧੁ ਆਪੇ ਗੋਇ ਉਠਾਲੀਆ ॥ ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨਿ ਸਵਾਰਿ ਜੀਉ ॥੨੨॥
ਜਿਨ ਸਤਿਗੁਰ ਸਿਉ ਚਿਤੁ ਲਾਇਆ ॥ ਤਿਨੀ ਦੂਜਾ ਭਾਉ ਚੁਕਾਇਆ ॥ ਨਿਰਮਲ ਜੋਤਿ ਤਿਨ ਪ੍ਰਾਣੀਆ ਓਇ ਚਲੇ ਜਨਮੁ ਸਵਾਰਿ ਜੀਉ ॥੨੩॥
ਤੇਰੀਆ ਸਦਾ ਸਦਾ ਚੰਗਿਆਈਆ ॥ ਮੈ ਰਾਤਿ ਦਿਹੈ ਵਡਿਆਈਆਂ ॥ ਅਣਮੰਗਿਆ ਦਾਨੁ ਦੇਵਣਾ ਕਹੁ ਨਾਨਕ ਸਚੁ ਸਮਾਲਿ ਜੀਉ ॥੨੪॥੧॥
ਸਿਰੀਰਾਗੁ ਮਹਲਾ ੫ ॥
ਪੈ ਪਾਇ ਮਨਾਈ ਸੋਇ ਜੀਉ ॥ ਸਤਿਗੁਰ ਪੁਰਖਿ ਮਿਲਾਇਆ ਤਿਸੁ ਜੇਵਡੁ ਅਵਰੁ ਨ ਕੋਇ ਜੀਉ ॥੧॥ ਰਹਾਉ ॥
ਗੋਸਾਈ ਮਿਹੰਡਾ ਇਠੜਾ ॥ ਅੰਮ ਅਬੇ ਥਾਵਹੁ ਮਿਠੜਾ ॥ ਭੈਣ ਭਾਈ ਸਭਿ ਸਜਣਾ ਤੁਧੁ ਜੇਹਾ ਨਾਹੀ ਕੋਇ ਜੀਉ ॥੧॥
ਤੇਰੈ ਹੁਕਮੇ ਸਾਵਣੁ ਆਇਆ ॥ ਮੈ ਸਤ ਕਾ ਹਲੁ ਜੋਆਇਆ ॥ ਨਾਉ ਬੀਜਣ ਲਗਾ ਆਸ ਕਰਿ ਹਰਿ ਬੋਹਲ ਬਖਸ ਜਮਾਇ ਜੀਉ ॥੨॥
ਹਉ ਗੁਰ ਮਿਲਿ ਇਕੁ ਪਛਾਣਦਾ ॥ ਦੁਯਾ ਕਾਗਲੁ ਚਿਤਿ ਨ ਜਾਣਦਾ ॥ ਹਰਿ ਇਕਤੈ ਕਾਰੈ ਲਾਇਓਨੁ ਜਿਉ ਭਾਵੈ ਤਿਂਵੈ ਨਿਬਾਹਿ ਜੀਉ ॥੩॥
ਤੁਸੀ ਭੋਗਿਹੁ ਭੁੰਚਹੁ ਭਾਈਹੋ ॥ ਗੁਰਿ ਦੀਬਾਣਿ ਕਵਾਇ ਪੈਨਾਈਓ ॥ ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ ਸਰੀਕ ਜੀਉ ॥੪॥
ਹਉ ਆਇਆ ਸਾਮ੍ਹ੍ਹੈ ਤਿਹੰਡੀਆ ॥ ਪੰਜਿ ਕਿਰਸਾਣ ਮੁਜੇਰੇ ਮਿਹਡਿਆ ॥ ਕੰਨੁ ਕੋਈ ਕਢਿ ਨ ਹੰਘਈ ਨਾਨਕ ਵੁਠਾ ਘੁਘਿ ਗਿਰਾਉ ਜੀਉ ॥੫॥
ਹਉ ਵਾਰੀ ਘੁੰਮਾ ਜਾਵਦਾ ॥ ਇਕ ਸਾਹਾ ਤੁਧੁ ਧਿਆਇਦਾ ॥ ਉਜੜੁ ਥੇਹੁ ਵਸਾਇਓ ਹਉ ਤੁਧ ਵਿਟਹੁ ਕੁਰਬਾਣੁ ਜੀਉ ॥੬॥
ਹਰਿ ਇਠੈ ਨਿਤ ਧਿਆਇਦਾ ॥ ਮਨਿ ਚਿੰਦੀ ਸੋ ਫਲੁ ਪਾਇਦਾ ॥ ਸਭੇ ਕਾਜ ਸਵਾਰਿਅਨੁ ਲਾਹੀਅਨੁ ਮਨ ਕੀ ਭੁਖ ਜੀਉ ॥੭॥
ਮੈ ਛਡਿਆ ਸਭੋ ਧੰਧੜਾ ॥ ਗੋਸਾਈ ਸੇਵੀ ਸਚੜਾ ॥ ਨਉ ਨਿਧਿ ਨਾਮੁ ਨਿਧਾਨੁ ਹਰਿ ਮੈ ਪਲੈ ਬਧਾ ਛਿਕਿ ਜੀਉ ॥੮॥
ਮੈ ਸੁਖੀ ਹੂੰ ਸੁਖੁ ਪਾਇਆ ॥ ਗੁਰਿ ਅੰਤਰਿ ਸਬਦੁ ਵਸਾਇਆ ॥ ਸਤਿਗੁਰਿ ਪੁਰਖਿ ਵਿਖਾਲਿਆ ਮਸਤਕਿ ਧਰਿ ਕੈ ਹਥੁ ਜੀਉ ॥੯॥
ਮੈ ਬਧੀ ਸਚੁ ਧਰਮ ਸਾਲ ਹੈ ॥ ਗੁਰਸਿਖਾ ਲਹਦਾ ਭਾਲਿ ਕੈ ॥ ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ ॥੧੦॥
tudh aape aap upaiaa ||
dhoojaa khel kar dhikhalaiaa ||
sabh sacho sach varatadhaa jis bhaavai tisai bujhai jeeau ||20||
gur parasaadhee paiaa ||
tithai maiaa moh chukaiaa ||
kirapaa kar kai aapanee aape le samai jeeau ||21||
gopee nai goaaleeaa ||
tudh aape goi uThaaleeaa ||
hukamee bhaa(n)dde saajiaa too(n) aape bha(n)n savaar jeeau ||22||
jin satigur siau chit laiaa ||
tinee dhoojaa bhaau chukaiaa ||
niramal jot tin praaneeaa oi chale janam savaar jeeau ||23||
tereeaa sadhaa sadhaa cha(n)giaaieeaa || mai raat dhihai vaddiaaieeaa(n) ||
anama(n)giaa dhaan dhevanaa kahu naanak sach samaal jeeau ||24||1||
sireeraag mahalaa panjavaa ||
pai pai manaiee soi jeeau ||
satigur purakh milaiaa tis jevadd avar na koi jeeau ||1|| rahaau ||
gosaiee miha(n)ddaa iThaRaa ||
a(n)m abe thaavahu miThaRaa ||
bhain bhaiee sabh sajanaa tudh jehaa naahee koi jeeau ||1||
terai hukame saavan aaiaa ||
mai sat kaa hal joaaiaa ||
naau beejan lagaa aas kar har bohal bakhas jamai jeeau ||2||
hau gur mil ik pachhaanadhaa ||
dhuyaa kaagal chit na jaanadhaa ||
har ikatai kaarai laion jiau bhaavai ti(n)vai nibaeh jeeau ||3||
tusee bhogih bhu(n)chahu bhaieeho ||
gur dheebaan kavai painaieeo ||
hau hoaa maahar pi(n)dd dhaa ba(n)n aadhe pa(n)j sareek jeeau ||4||
hau aaiaa saam(h)ai tiha(n)ddeeaa ||
pa(n)j kirasaan mujere mihaddiaa ||
ka(n)n koiee kadd na ha(n)ghiee naanak vuThaa ghugh giraau jeeau ||5||
hau vaaree ghu(n)maa jaavadhaa ||
eik saahaa tudh dhiaaidhaa ||
aujaR theh vasaio hau tudh viTahu kurabaan jeeau ||6||
har iThai nit dhiaaidhaa ||
man chi(n)dhee so fal paidhaa ||
sabhe kaaj savaarian laaheean man kee bhukh jeeau ||7||
mai chhaddiaa sabho dha(n)dhaRaa ||
gosaiee sevee sachaRaa ||
nau nidh naam nidhaan har mai palai badhaa chhik jeeau ||8||
mai sukhee hoo(n) sukh paiaa ||
gur a(n)tar sabadh vasaiaa ||
satigur purakh vikhaaliaa masatak dhar kai hath jeeau ||9||
mai badhee sach dharam saal hai ||
gursikhaa lahadhaa bhaal kai ||
pair dhovaa pakhaa feradhaa tis niv niv lagaa pai jeeau ||10||