ਸਿਰੀਰਾਗੁ ਮਹਲਾ ੫ ॥
ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ ॥ ਸੋ ਪ੍ਰਭੁ ਚਿਤਿ ਨ ਆਇਓ ਛੁਟੈਗੀ ਬੇਬਾਣਿ ॥ ਸਤਿਗੁਰ ਸੇਤੀ ਚਿਤੁ ਲਾਇ ਸਦਾ ਸਦਾ ਰੰਗੁ ਮਾਣਿ ॥੧॥
ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥ ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥੧॥ ਰਹਾਉ ॥
ਕੁਦਮ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲੁ ॥ ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ ॥ ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ ॥੨॥
ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ ॥ ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ ॥ ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ ॥੩॥
ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ ॥ ਚਾਰੇ ਕੁੰਡਾ ਭਾਲਿ ਕੈ ਆਇ ਪਇਆ ਸਰਣਾਇ ॥ ਨਾਨਕ ਸਚੈ ਪਾਤਿਸਾਹਿ ਡੁਬਦਾ ਲਇਆ ਕਢਾਇ ॥੪॥੩॥੭੩॥
ਸਿਰੀਰਾਗੁ ਮਹਲਾ ੫ ॥
ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ ॥ ਮਾਇਆ ਕਾਮਿ ਵਿਆਪਿਆ ਸਮਝੈ ਨਾਹੀ ਗਾਵਾਰੁ ॥ ਉਠਿ ਚਲਿਆ ਪਛੁਤਾਇਆ ਪਰਿਆ ਵਸਿ ਜੰਦਾਰ ॥੧॥
ਅੰਧੇ ਤੂੰ ਬੈਠਾ ਕੰਧੀ ਪਾਹਿ ॥ ਜੇ ਹੋਵੀ ਪੂਰਬਿ ਲਿਖਿਆ ਤਾ ਗੁਰ ਕਾ ਬਚਨੁ ਕਮਾਹਿ ॥੧॥ ਰਹਾਉ ॥
ਹਰੀ ਨਾਹੀ ਨਹ ਡਡੁਰੀ ਪਕੀ ਵਢਣਹਾਰ ॥ ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ ॥ ਜਾ ਹੋਆ ਹੁਕਮੁ ਕਿਰਸਾਣ ਦਾ ਤਾ ਲੁਣਿ ਮਿਣਿਆ ਖੇਤਾਰੁ ॥੨॥
ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ ਸੋਇਆ ॥ ਤੀਜੈ ਝਾਖ ਝਖਾਇਆ ਚਉਥੈ ਭੋਰੁ ਭਇਆ ॥ ਕਦ ਹੀ ਚਿਤਿ ਨ ਆਇਓ ਜਿਨਿ ਜੀਉ ਪਿੰਡੁ ਦੀਆ ॥੩॥
ਸਾਧਸੰਗਤਿ ਕਉ ਵਾਰਿਆ ਜੀਉ ਕੀਆ ਕੁਰਬਾਣੁ ॥ ਜਿਸ ਤੇ ਸੋਝੀ ਮਨਿ ਪਈ ਮਿਲਿਆ ਪੁਰਖੁ ਸੁਜਾਣੁ ॥ ਨਾਨਕ ਡਿਠਾ ਸਦਾ ਨਾਲਿ ਹਰਿ ਅੰਤਰਜਾਮੀ ਜਾਣੁ ॥੪॥੪॥੭੪॥
ਸਿਰੀਰਾਗੁ ਮਹਲਾ ੫ ॥
ਸਭੇ ਗਲਾ ਵਿਸਰਨੁ ਇਕੋ ਵਿਸਰਿ ਨ ਜਾਉ ॥ ਧੰਧਾ ਸਭੁ ਜਲਾਇ ਕੈ ਗੁਰਿ ਨਾਮੁ ਦੀਆ ਸਚੁ ਸੁਆਉ ॥ ਆਸਾ ਸਭੇ ਲਾਹਿ ਕੈ ਇਕਾ ਆਸ ਕਮਾਉ ॥ ਜਿਨੀ ਸਤਿਗੁਰੁ ਸੇਵਿਆ ਤਿਨ ਅਗੈ ਮਿਲਿਆ ਥਾਉ ॥੧॥
ਮਨ ਮੇਰੇ ਕਰਤੇ ਨੋ ਸਾਲਾਹਿ ॥ ਸਭੇ ਛਡਿ ਸਿਆਣਪਾ ਗੁਰ ਕੀ ਪੈਰੀ ਪਾਹਿ ॥੧॥ ਰਹਾਉ ॥
ਦੁਖ ਭੁਖ ਨਹ ਵਿਆਪਈ ਜੇ ਸੁਖਦਾਤਾ ਮਨਿ ਹੋਇ ॥ ਕਿਤ ਹੀ ਕੰਮਿ ਨ ਛਿਜੀਐ ਜਾ ਹਿਰਦੈ ਸਚਾ ਸੋਇ ॥ ਜਿਸੁ ਤੂੰ ਰਖਹਿ ਹਥ ਦੇ ਤਿਸੁ ਮਾਰਿ ਨ ਸਕੈ ਕੋਇ ॥ ਸੁਖਦਾਤਾ ਗੁਰੁ ਸੇਵੀਐ ਸਭਿ ਅਵਗਣ ਕਢੈ ਧੋਇ ॥੨॥
ਸੇਵਾ ਮੰਗੈ ਸੇਵਕੋ ਲਾਈਆਂ ਅਪੁਨੀ ਸੇਵ ॥
sireeraag mahalaa panjavaa ||
bhalake uTh papoleeaai vin bujhe mugadh ajaan ||
so prabh chit na aaio chhuTaigee bebaan ||
satigur setee chit lai sadhaa sadhaa ra(n)g maan ||1||
praanee too(n) aaiaa laahaa lain ||
lagaa kit kufakaRe sabh mukadhee chalee rain ||1|| rahaau ||
kudham kare pas pa(n)kheeaa dhisai naahee kaal ||
otai saath manukh hai faathaa maiaa jaal ||
mukate seiee bhaale’eeh j sachaa naam samaal ||2||
jo ghar chhadd gavaavanaa so lagaa man maeh ||
jithai jai tudh varatanaa tis kee chi(n)taa naeh ||
faathe seiee nikale j gur kee pairee paeh ||3||
koiee rakh na sakiee dhoojaa ko na dhikhai ||
chaare ku(n)ddaa bhaal kai aai piaa saranai ||
naanak sachai paatisaeh ddubadhaa liaa kaddai ||4||3||73||
sireeraag mahalaa panjavaa ||
ghaRee muhat kaa paahunaa kaaj savaaranahaar ||
maiaa kaam viaapiaa samajhai naahee gaavaar ||
auTh chaliaa pachhutaiaa pariaa vas ja(n)dhaar ||1||
a(n)dhe too(n) baiThaa ka(n)dhee paeh ||
je hovee poorab likhiaa taa gur kaa bachan kamaeh ||1|| rahaau ||
haree naahee neh ddadduree pakee vaddanahaar ||
lai lai dhaat pahutiaa laave kar tieeaar ||
jaa hoaa hukam kirasaan dhaa taa lun miniaa khetaar ||2||
pahilaa pahar dha(n)dhai giaa dhoojai bhar soiaa ||
teejai jhaakh jhakhaiaa chauthai bhor bhiaa ||
kadh hee chit na aaio jin jeeau pi(n)dd dheeaa ||3||
saadhasa(n)gat kau vaariaa jeeau keeaa kurabaan ||
jis te sojhee man piee miliaa purakh sujaan ||
naanak ddiThaa sadhaa naal har a(n)tarajaamee jaan ||4||4||74||
sireeraag mahalaa panjavaa ||
sabhe galaa visaran iko visar na jaau ||
dha(n)dhaa sabh jalai kai gur naam dheeaa sach suaau ||
aasaa sabhe laeh kai ikaa aas kamaau ||
jinee satigur seviaa tin agai miliaa thaau ||1||
man mere karate no saalaeh ||
sabhe chhadd siaanapaa gur kee pairee paeh ||1|| rahaau ||
dhukh bhukh neh viaapiee je sukhadhaataa man hoi ||
kit hee ka(n)m na chhijeeaai jaa hiradhai sachaa soi ||
jis too(n) rakheh hath dhe tis maar na sakai koi ||
sukhadhaataa gur seveeaai sabh avagan kaddai dhoi ||2||
sevaa ma(n)gai sevako laieeaa(n) apunee sev ||