ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

Sri Guru Granth Sahib Ji

ਅੰਗ ੧੩੮੨

ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥੭੮॥
ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ ॥ ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ ॥੭੯॥
ਫਰੀਦਾ ਰਾਤਿ ਕਥੂਰੀ ਵੰਡੀਐ ਸੁਤਿਆ ਮਿਲੈ ਨ ਭਾਉ ॥ ਜਿੰਨੑਾ ਨੈਣ ਨੀਂਦ੍ਰਾਵਲੇ ਤਿੰਨੑਾ ਮਿਲਣੁ ਕੁਆਉ ॥੮੦॥
ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥ ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥੮੧॥
ਮਹਲਾ ੫ ॥
ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ ॥ ਜੋ ਜਨ ਪੀਰਿ ਨਿਵਾਜਿਆ ਤਿੰਨੑਾ ਅੰਚ ਨ ਲਾਗ ॥੮੨॥
ਮਹਲਾ ੫ ॥
ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥ ਵਿਰਲੇ ਕੇਈ ਪਾਈਅਨਿ ਜਿੰਨੑਾ ਪਿਆਰੇ ਨੇਹ ॥੮੩॥
ਕੰਧੀ ਵਹਣ ਨ ਢਾਹਿ ਤਉ ਭੀ ਲੇਖਾ ਦੇਵਣਾ ॥ ਜਿਧਰਿ ਰਬ ਰਜਾਇ ਵਹਣੁ ਤਿਦਾਊ ਗੰਉ ਕਰੇ ॥੮੪॥
ਫਰੀਦਾ ਡੁਖਾ ਸੇਤੀ ਦਿਹੁ ਗਇਆ ਸੂਲਾਂ ਸੇਤੀ ਰਾਤਿ ॥ ਖੜਾ ਪੁਕਾਰੇ ਪਾਤਣੀ ਬੇੜਾ ਕਪਰ ਵਾਤਿ ॥੮੫॥
ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ ॥ ਬੇੜੇ ਨੋ ਕਪਰੁ ਕਿਆ ਕਰੇ ਜੇ ਪਾਤਣ ਰਹੈ ਸੁਚੇਤਿ ॥੮੬॥
ਫਰੀਦਾ ਗਲੀਂ ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹਾਂ ॥ ਧੁਖਾਂ ਜਿਉ ਮਾਂਲੀਹ ਕਾਰਣਿ ਤਿੰਨੑਾ ਮਾ ਪਿਰੀ ॥੮੭॥
ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ ॥ ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ ॥੮੮॥
ਫਰੀਦਾ ਰਬ ਖਜੂਰੀ ਪਕੀਆਂ ਮਾਖਿਅ ਨਈ ਵਹੰਨੑਿ ॥ ਜੋ ਜੋ ਵੰਞੈਂ ਡੀਹੜਾ ਸੋ ਉਮਰ ਹਥ ਪਵੰਨਿ ॥੮੯॥
ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ ॥ ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ ॥੯੦॥
ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ॥ ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥੯੧॥
ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ ॥ ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ ॥੯੨॥
ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ ॥ ਸਰਪਰ ਮੈਥੈ ਆਵਣਾ ਮਰਣਹੁ ਨਾ ਡਰਿਆਹੁ ॥੯੩॥
ਏਨੀ ਲੋਇਣੀ ਦੇਖਦਿਆ ਕੇਤੀ ਚਲਿ ਗਈ ॥ ਫਰੀਦਾ ਲੋਕਾਂ ਆਪੋ ਆਪਣੀ ਮੈ ਆਪਣੀ ਪਈ ॥੯੪॥
ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥ ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥੯੫॥
ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰੁ ॥ ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਈ ਨੀਰੁ ॥੯੬॥
ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ ਆਇਆ ਤਲਿ ॥

Ang 1382

dhehee rog na lagiee palai sabh kichh pai ||78||
fareedhaa pa(n)kh paraahunee dhunee suhaavaa baag ||
naubat vajee subeh siau chalan kaa kar saaj ||79||
fareedhaa raat kathooree va(n)ddeeaai sutiaa milai na bhaau ||
ji(n)n(h)aa nain na(n)eedhraavale ti(n)n(h)aa milan kuaau ||80||
fareedhaa mai jaaniaa dhukh mujh koo dhukh sabaiaai jag ||
uooche chaR kai dhekhiaa taa(n) ghar ghar ehaa ag ||81||
mahalaa panjavaa ||
fareedhaa bhoom ra(n)gaavalee ma(n)jh visoolaa baag ||
jo jan peer nivaajiaa ti(n)n(h)aa a(n)ch na laag ||82||
mahalaa panjavaa ||
fareedhaa umar suhaavaRee sa(n)g suva(n)naRee dheh ||
virale keiee paieean ji(n)n(h)aa piaare neh ||83||
ka(n)dhee vahan na ddaeh tau bhee lekhaa dhevanaa ||
jidhar rab rajai vahan tidhaauoo ga(n)au kare ||84||
fareedhaa ddukhaa setee dhih giaa soolaa(n) setee raat ||
khaRaa pukaare paatanee beRaa kapar vaat ||85||
la(n)mee la(n)mee nadhee vahai ka(n)dhee kerai het ||
beRe no kapar kiaa kare je paatan rahai suchet ||86||
fareedhaa gala(n)ee su sajan veeh ik ddoo(n)ddedhee na lahaa(n) ||
dhukhaa(n) jiau maa(n)leeh kaaran ti(n)n(h)aa maa piree ||87||
fareedhaa ih tan bhaukanaa nit nit dhukheeaai kaun ||
ka(n)nee buje dhe rahaa(n) kitee vagai paun ||88||
fareedhaa rab khajooree pakeeaa(n) maakhia niee vaha(n)ni(h) ||
jo jo va(n)n(j)ai(n) ddeehaRaa so umar hath pava(n)n ||89||
fareedhaa tan sukaa pi(n)jar theeaa taleeaa(n) khoo(n)ddeh kaag ||
ajai su rab na baahuRio dhekh ba(n)dhe ke bhaag ||90||
kaagaa kara(n)g dda(n)ddoliaa sagalaa khaiaa maas ||
e dhui nainaa mat chhuhau pir dhekhan kee aas ||91||
kaagaa choo(n)dd na pi(n)jaraa basai ta uddar jaeh ||
jit pi(n)jarai meraa sahu vasai maas na tidhoo khaeh ||92||
fareedhaa gor nimaanee sadd kare nighariaa ghar aau ||
sarapar maithai aavanaa maranahu na ddariaahu ||93||
enee loinee dhekhadhiaa ketee chal giee ||
fareedhaa lokaa(n) aapo aapanee mai aapanee piee ||94||
aap savaareh mai mileh mai miliaa sukh hoi ||
fareedhaa je too meraa hoi raheh sabh jag teraa hoi ||95||
ka(n)dhee utai rukhaRaa kicharak ba(n)nai dheer ||
fareedhaa kachai bhaa(n)ddai rakheeaai kichar taiee neer ||96||
fareedhaa mahal nisakhan reh ge vaasaa aaiaa tal ||