ਬੰਨੑਿ ਉਠਾਈ ਪੋਟਲੀ ਕਿਥੈ ਵੰਞਾ ਘਤਿ ॥੨॥
ਕਿਝੁ ਨ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਹਿ ॥ ਸਾਂਈਂ ਮੇਰੈ ਚੰਗਾ ਕੀਤਾ ਨਾਹੀ ਤ ਹੰ ਭੀ ਦਝਾਂ ਆਹਿ ॥੩॥
ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ ॥ ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ ॥੪॥
ਜੇ ਜਾਣਾ ਲੜੁ ਛਿਜਣਾ ਪੀਡੀ ਪਾਈਂ ਗੰਢਿ ॥ ਤੈ ਜੇਵਡੁ ਮੈ ਨਾਹਿ ਕੋ ਸਭੁ ਜਗੁ ਡਿਠਾ ਹੰਢਿ ॥੫॥
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀਂਵਾਂ ਕਰਿ ਦੇਖੁ ॥੬॥
ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨੑਾ ਨ ਮਾਰੇ ਘੁੰਮਿ ॥ ਆਪਨੜੈ ਘਰਿ ਜਾਈਐ ਪੈਰ ਤਿਨੑਾ ਦੇ ਚੁੰਮਿ ॥੭॥
ਫਰੀਦਾ ਜਾਂ ਤਉ ਖਟਣ ਵੇਲ ਤਾਂ ਤੂ ਰਤਾ ਦੁਨੀ ਸਿਉ ॥ ਮਰਗ ਸਵਾਈ ਨੀਹਿ ਜਾਂ ਭਰਿਆ ਤਾਂ ਲਦਿਆ ॥੮॥
ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ ॥ ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ ॥੯॥
ਦੇਖੁ ਫਰੀਦਾ ਜਿ ਥੀਆ ਸਕਰ ਹੋਈ ਵਿਸੁ ॥ ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁ ॥੧੦॥
ਫਰੀਦਾ ਅਖੀ ਦੇਖਿ ਪਤੀਣੀਆਂ ਸੁਣਿ ਸੁਣਿ ਰੀਣੇ ਕੰਨ ॥ ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ ॥੧੧॥
ਫਰੀਦਾ ਕਾਲੀਂ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ ॥ ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ ॥੧੨॥
ਮਃ ੩ ॥
ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ ॥ ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ ॥ ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥੧੩॥
ਫਰੀਦਾ ਜਿਨੑ ਲੋਇਣ ਜਗੁ ਮੋਹਿਆ ਸੇ ਲੋਇਣ ਮੈ ਡਿਠੁ ॥ ਕਜਲ ਰੇਖ ਨ ਸਹਦਿਆ ਸੇ ਪੰਖੀ ਸੂਇ ਬਹਿਠੁ ॥੧੪॥
ਫਰੀਦਾ ਕੂਕੇਦਿਆ ਚਾਂਗੇਦਿਆ ਮਤੀ ਦੇਦਿਆ ਨਿਤ ॥ ਜੋ ਸੈਤਾਨਿ ਵੰਞਾਇਆ ਸੇ ਕਿਤ ਫੇਰਹਿ ਚਿਤ ॥੧੫॥
ਫਰੀਦਾ ਥੀਉ ਪਵਾਹੀ ਦਭੁ ॥ ਜੇ ਸਾਂਈ ਲੋੜਹਿ ਸਭੁ ॥ ਇਕੁ ਛਿਜਹਿ ਬਿਆ ਲਤਾੜੀਅਹਿ ॥ ਤਾਂ ਸਾਈ ਦੈ ਦਰਿ ਵਾੜੀਅਹਿ ॥੧੬॥
ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ ॥ ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ ॥੧੭॥
ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ ॥ ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ ॥੧੮॥
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥ ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥੧੯॥
ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ੍ਹ੍ਹਿ ॥ ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ ॥੨੦॥
ਫਰੀਦਾ ਰਾਤੀ ਵਡੀਆਂ ਧੁਖਿ ਧੁਖਿ ਉਠਨਿ ਪਾਸ ॥
ba(n)ni(h) uThaiee poTalee kithai va(n)n(j)aa ghat ||2||
kijh na bujhai kijh na sujhai dhuneeaa gujhee bhaeh ||
saa(n)iee(n) merai cha(n)gaa keetaa naahee ta ha(n) bhee dhajhaa(n) aaeh ||3||
fareedhaa je jaanaa til thoRaRe sa(n)mal buk bharee ||
je jaanaa sahu na(n)ddaRaa taa(n) thoRaa maan karee ||4||
je jaanaa laR chhijanaa peeddee paiee(n) ga(n)dd ||
tai jevadd mai naeh ko sabh jag ddiThaa ha(n)dd ||5||
fareedhaa je too akal lateef kaale likh na lekh ||
aapanaRe gireevaan meh sir na(n)eevaa(n) kar dhekh ||6||
fareedhaa jo tai maaran mukeeaa(n) tin(h)aa na maare ghu(n)m ||
aapanaRai ghar jaieeaai pair tin(h)aa dhe chu(n)m ||7||
fareedhaa jaa(n) tau khaTan vel taa(n) too rataa dhunee siau ||
marag savaiee neeh jaa(n) bhariaa taa(n) ladhiaa ||8||
dhekh fareedhaa ju theeaa dhaaRee hoiee bhoor ||
agahu neRaa aaiaa pichhaa rahiaa dhoor ||9||
dhekh fareedhaa j theeaa sakar hoiee vis ||
saa(n)iee baajhahu aapane vedhan kaheeaai kis ||10||
fareedhaa akhee dhekh pateeneeaa(n) sun sun reene ka(n)n ||
saakh paka(n)dhee aaieeaa hor kare(n)dhee va(n)n ||11||
fareedhaa kaala(n)ee jinee na raaviaa dhaulee raavai koi ||
kar saa(n)iee siau pirahaRee ra(n)g navelaa hoi ||12||
mahalaa teejaa ||
fareedhaa kaalee dhaulee saahib sadhaa hai je ko chit kare ||
aapanaa laiaa piram na lagiee je lochai sabh koi ||
eh piram piaalaa khasam kaa jai bhaavai tai dhei ||13||
fareedhaa jin(h) loin jag mohiaa se loin mai ddiTh ||
kajal rekh na sahadhiaa se pa(n)khee sooi bahiTh ||14||
fareedhaa kookedhiaa chaa(n)gedhiaa matee dhedhiaa nit ||
jo saitaan va(n)n(j)aiaa se kit fereh chit ||15||
fareedhaa theeau pavaahee dhabh ||
je saa(n)iee loReh sabh ||
eik chhijeh biaa lataaRe’eh ||
taa(n) saiee dhai dhar vaaRe’eh ||16||
fareedhaa khaak na ni(n)dheeaai khaakoo jedd na koi ||
jeevadhiaa pairaa talai muiaa upar hoi ||17||
fareedhaa jaa lab taa neh kiaa lab ta kooRaa neh ||
kichar jhat laghaieeaai chhapar tuTai meh ||18||
fareedhaa ja(n)gal ja(n)gal kiaa bhaveh van ka(n)ddaa moReh ||
vasee rab hiaaleeaai ja(n)gal kiaa ddooddeh ||19||
fareedhaa inee nikee ja(n)gheeaai thal ddoo(n)gar bhaviomi(h) ||
aj fareedhai koojaRaa sai kohaa(n) theeom ||20||
fareedhaa raatee vaddeeaa(n) dhukh dhukh uThan paas ||