ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

Sri Guru Granth Sahib Ji

ਅੰਗ ੧੩੫੮

ਭੈ ਅਟਵੀਅੰ ਮਹਾ ਨਗਰ ਬਾਸੰ ਧਰਮ ਲਖੵਣ ਪ੍ਰਭ ਮਇਆ ॥ ਸਾਧ ਸੰਗਮ ਰਾਮ ਰਾਮ ਰਮਣੰ ਸਰਣਿ ਨਾਨਕ ਹਰਿ ਹਰਿ ਦਯਾਲ ਚਰਣੰ ॥੪੪॥
ਹੇ ਅਜਿਤ ਸੂਰ ਸੰਗ੍ਰਾਮੰ ਅਤਿ ਬਲਨਾ ਬਹੁ ਮਰਦਨਹ ॥ ਗਣ ਗੰਧਰਬ ਦੇਵ ਮਾਨੁਖੵੰ ਪਸੁ ਪੰਖੀ ਬਿਮੋਹਨਹ ॥ ਹਰਿ ਕਰਣਹਾਰੰ ਨਮਸਕਾਰੰ ਸਰਣਿ ਨਾਨਕ ਜਗਦੀਸ੍ਵਰਹ ॥੪੫॥
ਹੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭ੍ਰਮਾਵਣਹ ॥ ਚਿਤ ਹਰਣੰ ਤ੍ਰੈ ਲੋਕ ਗੰਮੵੰ ਜਪ ਤਪ ਸੀਲ ਬਿਦਾਰਣਹ ॥ ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣਹ ॥ ਤਵ ਭੈ ਬਿਮੁੰਚਿਤ ਸਾਧ ਸੰਗਮ ਓਟ ਨਾਨਕ ਨਾਰਾਇਣਹ ॥੪੬॥
ਹੇ ਕਲਿ ਮੂਲ ਕ੍ਰੋਧੰ ਕਦੰਚ ਕਰੁਣਾ ਨ ਉਪਰਜਤੇ ॥ ਬਿਖਯੰਤ ਜੀਵੰ ਵਸੵੰ ਕਰੋਤਿ ਨਿਰਤੵੰ ਕਰੋਤਿ ਜਥਾ ਮਰਕਟਹ ॥ ਅਨਿਕ ਸਾਸਨ ਤਾੜੰਤਿ ਜਮਦੂਤਹ ਤਵ ਸੰਗੇ ਅਧਮੰ ਨਰਹ ॥ ਦੀਨ ਦੁਖ ਭੰਜਨ ਦਯਾਲ ਪ੍ਰਭੁ ਨਾਨਕ ਸਰਬ ਜੀਅ ਰਖੵਾ ਕਰੋਤਿ ॥੪੭॥
ਹੇ ਲੋਭਾ ਲੰਪਟ ਸੰਗ ਸਿਰਮੋਰਹ ਅਨਿਕ ਲਹਰੀ ਕਲੋਲਤੇ ॥ ਧਾਵੰਤ ਜੀਆ ਬਹੁ ਪ੍ਰਕਾਰੰ ਅਨਿਕ ਭਾਂਤਿ ਬਹੁ ਡੋਲਤੇ ॥ ਨਚ ਮਿਤ੍ਰੰ ਨਚ ਇਸਟੰ ਨਚ ਬਾਧਵ ਨਚ ਮਾਤ ਪਿਤਾ ਤਵ ਲਜਯਾ ॥ ਅਕਰਣੰ ਕਰੋਤਿ ਅਖਾਦੵਿ ਖਾਦੵੰ ਅਸਾਜੵੰ ਸਾਜਿ ਸਮਜਯਾ ॥ ਤ੍ਰਾਹਿ ਤ੍ਰਾਹਿ ਸਰਣਿ ਸੁਆਮੀ ਬਿਗੵਾਪ੍ਤਿ ਨਾਨਕ ਹਰਿ ਨਰਹਰਹ ॥੪੮॥
ਹੇ ਜਨਮ ਮਰਣ ਮੂਲੰ ਅਹੰਕਾਰੰ ਪਾਪਾਤਮਾ ॥ ਮਿਤ੍ਰੰ ਤਜੰਤਿ ਸਤ੍ਰੰ ਦ੍ਰਿੜੰਤਿ ਅਨਿਕ ਮਾਯਾ ਬਿਸ੍ਤੀਰਨਹ ॥ ਆਵੰਤ ਜਾਵੰਤ ਥਕੰਤ ਜੀਆ ਦੁਖ ਸੁਖ ਬਹੁ ਭੋਗਣਹ ॥ ਭ੍ਰਮ ਭਯਾਨ ਉਦਿਆਨ ਰਮਣੰ ਮਹਾ ਬਿਕਟ ਅਸਾਧ ਰੋਗਣਹ ॥ ਬੈਦੵੰ ਪਾਰਬ੍ਰਹਮ ਪਰਮੇਸ੍ਵਰ ਆਰਾਧਿ ਨਾਨਕ ਹਰਿ ਹਰਿ ਹਰੇ ॥੪੯॥
ਹੇ ਪ੍ਰਾਣ ਨਾਥ ਗੋਬਿੰਦਹ ਕ੍ਰਿਪਾ ਨਿਧਾਨ ਜਗਦ ਗੁਰੋ ॥ ਹੇ ਸੰਸਾਰ ਤਾਪ ਹਰਣਹ ਕਰੁਣਾ ਮੈ ਸਭ ਦੁਖ ਹਰੋ ॥ ਹੇ ਸਰਣਿ ਜੋਗ ਦਯਾਲਹ ਦੀਨਾ ਨਾਥ ਮਯਾ ਕਰੋ ॥ ਸਰੀਰ ਸ੍ਵਸਥ ਖੀਣ ਸਮਏ ਸਿਮਰੰਤਿ ਨਾਨਕ ਰਾਮ ਦਾਮੋਦਰ ਮਾਧਵਹ ॥੫੦॥
ਚਰਣ ਕਮਲ ਸਰਣੰ ਰਮਣੰ ਗੋਪਾਲ ਕੀਰਤਨਹ ॥ ਸਾਧ ਸੰਗੇਣ ਤਰਣੰ ਨਾਨਕ ਮਹਾ ਸਾਗਰ ਭੈ ਦੁਤਰਹ ॥੫੧॥
ਸਿਰ ਮਸ੍ਤਕ ਰਖੵਾ ਪਾਰਬ੍ਰਹਮੰ ਹਸ੍ਤ ਕਾਯਾ ਰਖੵਾ ਪਰਮੇਸ੍ਵਰਹ ॥ ਆਤਮ ਰਖੵਾ ਗੋਪਾਲ ਸੁਆਮੀ ਧਨ ਚਰਣ ਰਖੵਾ ਜਗਦੀਸ੍ਵਰਹ ॥ ਸਰਬ ਰਖੵਾ ਗੁਰ ਦਯਾਲਹ ਭੈ ਦੂਖ ਬਿਨਾਸਨਹ ॥ ਭਗਤਿ ਵਛਲ ਅਨਾਥ ਨਾਥੇ ਸਰਣਿ ਨਾਨਕ ਪੁਰਖ ਅਚੁਤਹ ॥੫੨॥
ਜੇਨ ਕਲਾ ਧਾਰਿਓ ਆਕਾਸੰ ਬੈਸੰਤਰੰ ਕਾਸਟ ਬੇਸਟੰ ॥ ਜੇਨ ਕਲਾ ਸਸਿ ਸੂਰ ਨਖੵਤ੍ਰ ਜੋਤੵਿੰ ਸਾਸੰ ਸਰੀਰ ਧਾਰਣੰ ॥

Ang 1358

bhai aTaveea(n) mahaa nagar baasa(n) dharam lakhayen prabh miaa ||
saadh sa(n)gam raam raam ramana(n) saran naanak har har dhayaal charana(n) ||44||
he ajit soor sa(n)graama(n) at balanaa bahu maradhaneh ||
gan ga(n)dharab dhev maanukhaye(n) pas pa(n)khee bimohaneh ||
har karanahaara(n) namasakaara(n) saran naanak jagadheesavaireh ||45||
he kaama(n) narak bisraama(n) bahu jonee bhramaavaneh ||
chit harana(n) trai lok ga(n)maye(n) jap tap seel bidhaaraneh ||
alap sukh avit cha(n)chal uooch neech samaavaneh ||
tav bhai bimu(n)chit saadh sa(n)gam oT naanak naaraineh ||46||
he kal mool karodha(n) kadha(n)ch karunaa na uparajate ||
bikhaya(n)t jeeva(n) vasaye(n) karot nirataye(n) karot jathaa marakaTeh ||
anik saasan taaRa(n)t jamadhooteh tav sa(n)ge adhama(n) nareh ||
dheen dhukh bha(n)jan dhayaal prabh naanak sarab jeea rakhayeaa karot ||47||
he lobhaa la(n)paT sa(n)g siramoreh anik laharee kalolate ||
dhaava(n)t jeeaa bahu prakaara(n) anik bhaa(n)t bahu ddolate ||
nach mitra(n) nach isaTa(n) nach baadhav nach maat pitaa tav lajayaa ||
akarana(n) karot akhaadhiye khaadhaye(n) asaajaye(n) saaj samajayaa ||
traeh traeh saran suaamee bigayeaapit naanak har narahareh ||48||
he janam maran moola(n) aha(n)kaara(n) paapaatamaa ||
mitra(n) taja(n)t satra(n) dhiraRa(n)t anik maayaa bisteeraneh ||
aava(n)t jaava(n)t thaka(n)t jeeaa dhukh sukh bahu bhoganeh ||
bhram bhayaan udhiaan ramana(n) mahaa bikaT asaadh roganeh ||
baidhaye(n) paarabraham paramesavair aaraadh naanak har har hare ||49||
he praan naath gobi(n)dheh kirapaa nidhaan jagadh guro ||
he sa(n)saar taap haraneh karunaa mai sabh dhukh haro ||
he saran jog dhayaaleh dheenaa naath mayaa karo ||
sareer savaisath kheen same simara(n)t naanak raam dhaamodhar maadhaveh ||50||
charan kamal sarana(n) ramana(n) gopaal keerataneh ||
saadh sa(n)gen tarana(n) naanak mahaa saagar bhai dhutareh ||51||
sir mastak rakhayeaa paarabrahama(n) hast kaayaa rakhayeaa paramesavaireh ||
aatam rakhayeaa gopaal suaamee dhan charan rakhayeaa jagadheesavaireh ||
sarab rakhayeaa gur dhayaaleh bhai dhookh binaasaneh ||
bhagat vachhal anaath naathe saran naanak purakh achuteh ||52||
jen kalaa dhaario aakaasa(n) baisa(n)tara(n) kaasaT besaTa(n) ||
jen kalaa sas soor nakhayetr jotiye(n) saasa(n) sareer dhaarana(n) ||