ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

Sri Guru Granth Sahib Ji

ਅੰਗ ੧੩੪੫

ਭਉ ਖਾਣਾ ਪੀਣਾ ਸੁਖੁ ਸਾਰੁ ॥ ਹਰਿ ਜਨ ਸੰਗਤਿ ਪਾਵੈ ਪਾਰੁ ॥ ਸਚੁ ਬੋਲੈ ਬੋਲਾਵੈ ਪਿਆਰੁ ॥ ਗੁਰ ਕਾ ਸਬਦੁ ਕਰਣੀ ਹੈ ਸਾਰੁ ॥੭॥
ਹਰਿ ਜਸੁ ਕਰਮੁ ਧਰਮੁ ਪਤਿ ਪੂਜਾ ॥ ਕਾਮ ਕ੍ਰੋਧ ਅਗਨੀ ਮਹਿ ਭੂੰਜਾ ॥ ਹਰਿ ਰਸੁ ਚਾਖਿਆ ਤਉ ਮਨੁ ਭੀਜਾ ॥ ਪ੍ਰਣਵਤਿ ਨਾਨਕੁ ਅਵਰੁ ਨ ਦੂਜਾ ॥੮॥੫॥
ਪ੍ਰਭਾਤੀ ਮਹਲਾ ੧ ॥
ਰਾਮ ਨਾਮੁ ਜਪਿ ਅੰਤਰਿ ਪੂਜਾ ॥ ਗੁਰ ਸਬਦੁ ਵੀਚਾਰਿ ਅਵਰੁ ਨਹੀ ਦੂਜਾ ॥੧॥
ਏਕੋ ਰਵਿ ਰਹਿਆ ਸਭ ਠਾਈ ॥ ਅਵਰੁ ਨ ਦੀਸੈ ਕਿਸੁ ਪੂਜ ਚੜਾਈ ॥੧॥ ਰਹਾਉ ॥
ਮਨੁ ਤਨੁ ਆਗੈ ਜੀਅੜਾ ਤੁਝ ਪਾਸਿ ॥ ਜਿਉ ਭਾਵੈ ਤਿਉ ਰਖਹੁ ਅਰਦਾਸਿ ॥੨॥
ਸਚੁ ਜਿਹਵਾ ਹਰਿ ਰਸਨ ਰਸਾਈ ॥ ਗੁਰਮਤਿ ਛੂਟਸਿ ਪ੍ਰਭ ਸਰਣਾਈ ॥੩॥
ਕਰਮ ਧਰਮ ਪ੍ਰਭਿ ਮੇਰੈ ਕੀਏ ॥ ਨਾਮੁ ਵਡਾਈ ਸਿਰਿ ਕਰਮਾਂ ਕੀਏ ॥੪॥
ਸਤਿਗੁਰ ਕੈ ਵਸਿ ਚਾਰਿ ਪਦਾਰਥ ॥ ਤੀਨਿ ਸਮਾਏ ਏਕ ਕ੍ਰਿਤਾਰਥ ॥੫॥
ਸਤਿਗੁਰਿ ਦੀਏ ਮੁਕਤਿ ਧਿਆਨਾਂ ॥ ਹਰਿ ਪਦੁ ਚੀਨੑਿ ਭਏ ਪਰਧਾਨਾ ॥੬॥
ਮਨੁ ਤਨੁ ਸੀਤਲੁ ਗੁਰਿ ਬੂਝ ਬੁਝਾਈ ॥ ਪ੍ਰਭੁ ਨਿਵਾਜੇ ਕਿਨਿ ਕੀਮਤਿ ਪਾਈ ॥੭॥
ਕਹੁ ਨਾਨਕ ਗੁਰਿ ਬੂਝ ਬੁਝਾਈ ॥ ਨਾਮ ਬਿਨਾ ਗਤਿ ਕਿਨੈ ਨ ਪਾਈ ॥੮॥੬॥
ਪ੍ਰਭਾਤੀ ਮਹਲਾ ੧ ॥
ਇਕਿ ਧੁਰਿ ਬਖਸਿ ਲਏ ਗੁਰਿ ਪੂਰੈ ਸਚੀ ਬਣਤ ਬਣਾਈ ॥ ਹਰਿ ਰੰਗ ਰਾਤੇ ਸਦਾ ਰੰਗੁ ਸਾਚਾ ਦੁਖ ਬਿਸਰੇ ਪਤਿ ਪਾਈ ॥੧॥
ਝੂਠੀ ਦੁਰਮਤਿ ਕੀ ਚਤੁਰਾਈ ॥ ਬਿਨਸਤ ਬਾਰ ਨ ਲਾਗੈ ਕਾਈ ॥੧॥ ਰਹਾਉ ॥
ਮਨਮੁਖ ਕਉ ਦੁਖੁ ਦਰਦੁ ਵਿਆਪਸਿ ਮਨਮੁਖਿ ਦੁਖੁ ਨ ਜਾਈ ॥ ਸੁਖ ਦੁਖ ਦਾਤਾ ਗੁਰਮੁਖਿ ਜਾਤਾ ਮੇਲਿ ਲਏ ਸਰਣਾਈ ॥੨॥
ਮਨਮੁਖ ਤੇ ਅਭ ਭਗਤਿ ਨ ਹੋਵਸਿ ਹਉਮੈ ਪਚਹਿ ਦਿਵਾਨੇ ॥ ਇਹੁ ਮਨੂਆ ਖਿਨੁ ਊਭਿ ਪਇਆਲੀ ਜਬ ਲਗਿ ਸਬਦ ਨ ਜਾਨੇ ॥੩॥
ਭੂਖ ਪਿਆਸਾ ਜਗੁ ਭਇਆ ਤਿਪਤਿ ਨਹੀ ਬਿਨੁ ਸਤਿਗੁਰ ਪਾਏ ॥ ਸਹਜੈ ਸਹਜੁ ਮਿਲੈ ਸੁਖੁ ਪਾਈਐ ਦਰਗਹ ਪੈਧਾ ਜਾਏ ॥੪॥
ਦਰਗਹ ਦਾਨਾ ਬੀਨਾ ਇਕੁ ਆਪੇ ਨਿਰਮਲ ਗੁਰ ਕੀ ਬਾਣੀ ॥ ਆਪੇ ਸੁਰਤਾ ਸਚੁ ਵੀਚਾਰਸਿ ਆਪੇ ਬੂਝੈ ਪਦੁ ਨਿਰਬਾਣੀ ॥੫॥
ਜਲੁ ਤਰੰਗ ਅਗਨੀ ਪਵਨੈ ਫੁਨਿ ਤ੍ਰੈ ਮਿਲਿ ਜਗਤੁ ਉਪਾਇਆ ॥ ਐਸਾ ਬਲੁ ਛਲੁ ਤਿਨ ਕਉ ਦੀਆ ਹੁਕਮੀ ਠਾਕਿ ਰਹਾਇਆ ॥੬॥
ਐਸੇ ਜਨ ਵਿਰਲੇ ਜਗ ਅੰਦਰਿ ਪਰਖਿ ਖਜਾਨੈ ਪਾਇਆ ॥ ਜਾਤਿ ਵਰਨ ਤੇ ਭਏ ਅਤੀਤਾ ਮਮਤਾ ਲੋਭੁ ਚੁਕਾਇਆ ॥੭॥
ਨਾਮਿ ਰਤੇ ਤੀਰਥ ਸੇ ਨਿਰਮਲ ਦੁਖੁ ਹਉਮੈ ਮੈਲੁ ਚੁਕਾਇਆ ॥ ਨਾਨਕੁ ਤਿਨ ਕੇ ਚਰਨ ਪਖਾਲੈ ਜਿਨਾ ਗੁਰਮੁਖਿ ਸਾਚਾ ਭਾਇਆ ॥੮॥੭॥

Ang 1345

bhau khaanaa peenaa sukh saar ||
har jan sa(n)gat paavai paar ||
sach bolai bolaavai piaar ||
gur kaa sabadh karanee hai saar ||7||
har jas karam dharam pat poojaa ||
kaam karodh aganee meh bhoo(n)jaa ||
har ras chaakhiaa tau man bheejaa ||
pranavat naanak avar na dhoojaa ||8||5||
prabhaatee mahalaa pehilaa ||
raam naam jap a(n)tar poojaa ||
gur sabadh veechaar avar nahee dhoojaa ||1||
eko rav rahiaa sabh Thaiee ||
avar na dheesai kis pooj chaRaiee ||1|| rahaau ||
man tan aagai jeeaRaa tujh paas ||
jiau bhaavai tiau rakhahu aradhaas ||2||
sach jihavaa har rasan rasaiee ||
gurmat chhooTas prabh saranaiee ||3||
karam dharam prabh merai ke’ee ||
naam vaddaiee sir karamaa(n) ke’ee ||4||
satigur kai vas chaar padhaarath ||
teen samaae ek kirataarath ||5||
satigur dhe’ee mukat dhiaanaa(n) ||
har padh cheeni(h) bhe paradhaanaa ||6||
man tan seetal gur boojh bujhaiee ||
prabh nivaaje kin keemat paiee ||7||
kahu naanak gur boojh bujhaiee ||
naam binaa gat kinai na paiee ||8||6||
prabhaatee mahalaa pehilaa ||
eik dhur bakhas le gur poorai sachee banat banaiee ||
har ra(n)g raate sadhaa ra(n)g saachaa dhukh bisare pat paiee ||1||
jhooThee dhuramat kee chaturaiee ||
binasat baar na laagai kaiee ||1|| rahaau ||
manmukh kau dhukh dharadh viaapas manmukh dhukh na jaiee ||
sukh dhukh dhaataa gurmukh jaataa mel le saranaiee ||2||
manmukh te abh bhagat na hovas haumai pacheh dhivaane ||
eih manooaa khin uoobh piaalee jab lag sabadh na jaane ||3||
bhookh piaasaa jag bhiaa tipat nahee bin satigur paae ||
sahajai sahaj milai sukh paieeaai dharageh paidhaa jaae ||4||
dharageh dhaanaa beenaa ik aape niramal gur kee baanee ||
aape surataa sach veechaaras aape boojhai padh nirabaanee ||5||
jal tara(n)g aganee pavanai fun trai mil jagat upaiaa ||
aaisaa bal chhal tin kau dheeaa hukamee Thaak rahaiaa ||6||
aaise jan virale jag a(n)dhar parakh khajaanai paiaa ||
jaat varan te bhe ateetaa mamataa lobh chukaiaa ||7||
naam rate teerath se niramal dhukh haumai mail chukaiaa ||
naanak tin ke charan pakhaalai jinaa gurmukh saachaa bhaiaa ||8||7||