ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

Sri Guru Granth Sahib Ji

ਅੰਗ ੧੩੪੪

ਪ੍ਰਭਾਤੀ ਮਹਲਾ ੧ ਦਖਣੀ ॥
ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ ॥ ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ ॥੧॥
ਕੋਈ ਜਾਣਿ ਨ ਭੂਲੈ ਭਾਈ ॥ ਸੋ ਭੂਲੈ ਜਿਸੁ ਆਪਿ ਭੁਲਾਏ ਬੂਝੈ ਜਿਸੈ ਬੁਝਾਈ ॥੧॥ ਰਹਾਉ ॥
ਤਿਨਿ ਹਰੀ ਚੰਦਿ ਪ੍ਰਿਥਮੀ ਪਤਿ ਰਾਜੈ ਕਾਗਦਿ ਕੀਮ ਨ ਪਾਈ ॥ ਅਉਗਣੁ ਜਾਣੈ ਤ ਪੁੰਨ ਕਰੇ ਕਿਉ ਕਿਉ ਨੇਖਾਸਿ ਬਿਕਾਈ ॥੨॥
ਕਰਉ ਅਢਾਈ ਧਰਤੀ ਮਾਂਗੀ ਬਾਵਨ ਰੂਪਿ ਬਹਾਨੈ ॥ ਕਿਉ ਪਇਆਲਿ ਜਾਇ ਕਿਉ ਛਲੀਐ ਜੇ ਬਲਿ ਰੂਪੁ ਪਛਾਨੈ ॥੩॥
ਰਾਜਾ ਜਨਮੇਜਾ ਦੇ ਮਤੀਂ ਬਰਜਿ ਬਿਆਸਿ ਪੜ੍ਹ੍ਹਾਇਆ ॥ ਤਿਨੑਿ ਕਰਿ ਜਗ ਅਠਾਰਹ ਘਾਏ ਕਿਰਤੁ ਨ ਚਲੈ ਚਲਾਇਆ ॥੪॥
ਗਣਤ ਨ ਗਣੀਂ ਹੁਕਮੁ ਪਛਾਣਾ ਬੋਲੀ ਭਾਇ ਸੁਭਾਈ ॥ ਜੋ ਕਿਛੁ ਵਰਤੈ ਤੁਧੈ ਸਲਾਹੀਂ ਸਭ ਤੇਰੀ ਵਡਿਆਈ ॥੫॥
ਗੁਰਮੁਖਿ ਅਲਿਪਤੁ ਲੇਪੁ ਕਦੇ ਨ ਲਾਗੈ ਸਦਾ ਰਹੈ ਸਰਣਾਈ ॥ ਮਨਮੁਖੁ ਮੁਗਧੁ ਆਗੈ ਚੇਤੈ ਨਾਹੀ ਦੁਖਿ ਲਾਗੈ ਪਛੁਤਾਈ ॥੬॥
ਆਪੇ ਕਰੇ ਕਰਾਏ ਕਰਤਾ ਜਿਨਿ ਏਹ ਰਚਨਾ ਰਚੀਐ ॥ ਹਰਿ ਅਭਿਮਾਨੁ ਨ ਜਾਈ ਜੀਅਹੁ ਅਭਿਮਾਨੇ ਪੈ ਪਚੀਐ ॥੭॥
ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ ॥ ਨਾਨਕ ਸਚਿ ਨਾਮਿ ਨਿਸਤਾਰਾ ਕੋ ਗੁਰ ਪਰਸਾਦਿ ਅਘੁਲੈ ॥੮॥੪॥
ਪ੍ਰਭਾਤੀ ਮਹਲਾ ੧ ॥
ਆਖਣਾ ਸੁਨਣਾ ਨਾਮੁ ਅਧਾਰੁ ॥ ਧੰਧਾ ਛੁਟਕਿ ਗਇਆ ਵੇਕਾਰੁ ॥ ਜਿਉ ਮਨਮੁਖਿ ਦੂਜੈ ਪਤਿ ਖੋਈ ॥ ਬਿਨੁ ਨਾਵੈ ਮੈ ਅਵਰੁ ਨ ਕੋਈ ॥੧॥
ਸੁਣਿ ਮਨ ਅੰਧੇ ਮੂਰਖ ਗਵਾਰ ॥ ਆਵਤ ਜਾਤ ਲਾਜ ਨਹੀ ਲਾਗੈ ਬਿਨੁ ਗੁਰ ਬੂਡੈ ਬਾਰੋ ਬਾਰ ॥੧॥ ਰਹਾਉ ॥
ਇਸੁ ਮਨ ਮਾਇਆ ਮੋਹਿ ਬਿਨਾਸੁ ॥ ਧੁਰਿ ਹੁਕਮੁ ਲਿਖਿਆ ਤਾਂ ਕਹੀਐ ਕਾਸੁ ॥ ਗੁਰਮੁਖਿ ਵਿਰਲਾ ਚੀਨੑੈ ਕੋਈ ॥ ਨਾਮ ਬਿਹੂਨਾ ਮੁਕਤਿ ਨ ਹੋਈ ॥੨॥
ਭ੍ਰਮਿ ਭ੍ਰਮਿ ਡੋਲੈ ਲਖ ਚਉਰਾਸੀ ॥ ਬਿਨੁ ਗੁਰ ਬੂਝੇ ਜਮ ਕੀ ਫਾਸੀ ॥ ਇਹੁ ਮਨੂਆ ਖਿਨੁ ਖਿਨੁ ਊਭਿ ਪਇਆਲਿ ॥ ਗੁਰਮੁਖਿ ਛੂਟੈ ਨਾਮੁ ਸਮ੍ਹ੍ਹਾਲਿ ॥੩॥
ਆਪੇ ਸਦੇ ਢਿਲ ਨ ਹੋਇ ॥ ਸਬਦਿ ਮਰੈ ਸਹਿਲਾ ਜੀਵੈ ਸੋਇ ॥ ਬਿਨੁ ਗੁਰ ਸੋਝੀ ਕਿਸੈ ਨ ਹੋਇ ॥ ਆਪੇ ਕਰੈ ਕਰਾਵੈ ਸੋਇ ॥੪॥
ਝਗੜੁ ਚੁਕਾਵੈ ਹਰਿ ਗੁਣ ਗਾਵੈ ॥ ਪੂਰਾ ਸਤਿਗੁਰੁ ਸਹਜਿ ਸਮਾਵੈ ॥ ਇਹੁ ਮਨੁ ਡੋਲਤ ਤਉ ਠਹਰਾਵੈ ॥ ਸਚੁ ਕਰਣੀ ਕਰਿ ਕਾਰ ਕਮਾਵੈ ॥੫॥
ਅੰਤਰਿ ਜੂਠਾ ਕਿਉ ਸੁਚਿ ਹੋਇ ॥ ਸਬਦੀ ਧੋਵੈ ਵਿਰਲਾ ਕੋਇ ॥ ਗੁਰਮੁਖਿ ਕੋਈ ਸਚੁ ਕਮਾਵੈ ॥ ਆਵਣੁ ਜਾਣਾ ਠਾਕਿ ਰਹਾਵੈ ॥੬॥

Ang 1344

prabhaatee mahalaa pehilaa dhakhanee ||
gotam tapaa ahiliaa isatree tis dhekh i(n)dhr lubhaiaa ||
sahas sareer chihan bhag hooe taa man pachhotaiaa ||1||
koiee jaan na bhoolai bhaiee ||
so bhoolai jis aap bhulaae boojhai jisai bujhaiee ||1|| rahaau ||
tin haree cha(n)dh pirathamee pat raajai kaagadh keem na paiee ||
aaugan jaanai ta pu(n)n kare kiau kiau nekhaas bikaiee ||2||
karau addaiee dharatee maa(n)gee baavan roop bahaanai ||
kiau piaal jai kiau chhaleeaai je bal roop pachhaanai ||3||
raajaa janamejaa dhe mata(n)ee baraj biaas paR(h)aiaa ||
tini(h) kar jag aThaareh ghaae kirat na chalai chalaiaa ||4||
ganat na gana(n)ee hukam pachhaanaa bolee bhai subhaiee ||
jo kichh varatai tudhai salaaha(n)ee sabh teree vaddiaaiee ||5||
gurmukh alipat lep kadhe na laagai sadhaa rahai saranaiee ||
manmukh mugadh aagai chetai naahee dhukh laagai pachhutaiee ||6||
aape kare karaae karataa jin eh rachanaa racheeaai ||
har abhimaan na jaiee jeeahu abhimaane pai pacheeaai ||7||
bhulan vich keeaa sabh koiee karataa aap na bhulai ||
naanak sach naam nisataaraa ko gur parasaadh aghulai ||8||4||
prabhaatee mahalaa pehilaa ||
aakhanaa sunanaa naam adhaar ||
dha(n)dhaa chhuTak giaa vekaar ||
jiau manmukh dhoojai pat khoiee ||
bin naavai mai avar na koiee ||1||
sun man a(n)dhe moorakh gavaar ||
aavat jaat laaj nahee laagai bin gur booddai baaro baar ||1|| rahaau ||
eis man maiaa moh binaas ||
dhur hukam likhiaa taa(n) kaheeaai kaas ||
gurmukh viralaa cheen(h)ai koiee ||
naam bihoonaa mukat na hoiee ||2||
bhram bhram ddolai lakh chauraasee ||
bin gur boojhe jam kee faasee ||
eih manooaa khin khin uoobh piaal ||
gurmukh chhooTai naam sam(h)aal ||3||
aape sadhe ddil na hoi ||
sabadh marai sahilaa jeevai soi ||
bin gur sojhee kisai na hoi ||
aape karai karaavai soi ||4||
jhagaR chukaavai har gun gaavai ||
pooraa satigur sahaj samaavai ||
eih man ddolat tau Thaharaavai ||
sach karanee kar kaar kamaavai ||5||
a(n)tar jooThaa kiau such hoi ||
sabadhee dhovai viralaa koi ||
gurmukh koiee sach kamaavai ||
aavan jaanaa Thaak rahaavai ||6||