ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ ॥੩॥
ਨਾਉ ਪ੍ਰਭਾਤੈ ਸਬਦਿ ਧਿਆਈਐ ਛੋਡਹੁ ਦੁਨੀ ਪਰੀਤਾ ॥ ਪ੍ਰਣਵਤਿ ਨਾਨਕ ਦਾਸਨਿ ਦਾਸਾ ਜਗਿ ਹਾਰਿਆ ਤਿਨਿ ਜੀਤਾ ॥੪॥੯॥
ਪ੍ਰਭਾਤੀ ਮਹਲਾ ੧ ॥
ਮਨੁ ਮਾਇਆ ਮਨੁ ਧਾਇਆ ਮਨੁ ਪੰਖੀ ਆਕਾਸਿ ॥ ਤਸਕਰ ਸਬਦਿ ਨਿਵਾਰਿਆ ਨਗਰੁ ਵੁਠਾ ਸਾਬਾਸਿ ॥ ਜਾ ਤੂ ਰਾਖਹਿ ਰਾਖਿ ਲੈਹਿ ਸਾਬਤੁ ਹੋਵੈ ਰਾਸਿ ॥੧॥
ਐਸਾ ਨਾਮੁ ਰਤਨੁ ਨਿਧਿ ਮੇਰੈ ॥ ਗੁਰਮਤਿ ਦੇਹਿ ਲਗਉ ਪਗਿ ਤੇਰੈ ॥੧॥ ਰਹਾਉ ॥
ਮਨੁ ਜੋਗੀ ਮਨੁ ਭੋਗੀਆ ਮਨੁ ਮੂਰਖੁ ਗਾਵਾਰੁ ॥ ਮਨੁ ਦਾਤਾ ਮਨੁ ਮੰਗਤਾ ਮਨ ਸਿਰਿ ਗੁਰੁ ਕਰਤਾਰੁ ॥ ਪੰਚ ਮਾਰਿ ਸੁਖੁ ਪਾਇਆ ਐਸਾ ਬ੍ਰਹਮੁ ਵੀਚਾਰੁ ॥੨॥
ਘਟਿ ਘਟਿ ਏਕੁ ਵਖਾਣੀਐ ਕਹਉ ਨ ਦੇਖਿਆ ਜਾਇ ॥ ਖੋਟੋ ਪੂਠੋ ਰਾਲੀਐ ਬਿਨੁ ਨਾਵੈ ਪਤਿ ਜਾਇ ॥ ਜਾ ਤੂ ਮੇਲਹਿ ਤਾ ਮਿਲਿ ਰਹਾਂ ਜਾਂ ਤੇਰੀ ਹੋਇ ਰਜਾਇ ॥੩॥
ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ ॥ ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ ॥ ਜਨਮ ਮਰਨ ਦੁਖੁ ਕਾਟੀਐ ਨਾਨਕ ਛੂਟਸਿ ਨਾਇ ॥੪॥੧੦॥
ਪ੍ਰਭਾਤੀ ਮਹਲਾ ੧ ॥
ਜਾਗਤੁ ਬਿਗਸੈ ਮੂਠੋ ਅੰਧਾ ॥ ਗਲਿ ਫਾਹੀ ਸਿਰਿ ਮਾਰੇ ਧੰਧਾ ॥ ਆਸਾ ਆਵੈ ਮਨਸਾ ਜਾਇ ॥ ਉਰਝੀ ਤਾਣੀ ਕਿਛੁ ਨ ਬਸਾਇ ॥੧॥
ਜਾਗਸਿ ਜੀਵਣ ਜਾਗਣਹਾਰਾ ॥ ਸੁਖ ਸਾਗਰ ਅੰਮ੍ਰਿਤ ਭੰਡਾਰਾ ॥੧॥ ਰਹਾਉ ॥
ਕਹਿਓ ਨ ਬੂਝੈ ਅੰਧੁ ਨ ਸੂਝੈ ਭੋਂਡੀ ਕਾਰ ਕਮਾਈ ॥ ਆਪੇ ਪ੍ਰੀਤਿ ਪ੍ਰੇਮ ਪਰਮੇਸੁਰੁ ਕਰਮੀ ਮਿਲੈ ਵਡਾਈ ॥੨॥
ਦਿਨੁ ਦਿਨੁ ਆਵੈ ਤਿਲੁ ਤਿਲੁ ਛੀਜੈ ਮਾਇਆ ਮੋਹੁ ਘਟਾਈ ॥ ਬਿਨੁ ਗੁਰ ਬੂਡੋ ਠਉਰ ਨ ਪਾਵੈ ਜਬ ਲਗ ਦੂਜੀ ਰਾਈ ॥੩॥
ਅਹਿਨਿਸਿ ਜੀਆ ਦੇਖਿ ਸਮ੍ਹ੍ਹਾਲੈ ਸੁਖੁ ਦੁਖੁ ਪੁਰਬਿ ਕਮਾਈ ॥ ਕਰਮਹੀਣੁ ਸਚੁ ਭੀਖਿਆ ਮਾਂਗੈ ਨਾਨਕ ਮਿਲੈ ਵਡਾਈ ॥੪॥੧੧॥
ਪ੍ਰਭਾਤੀ ਮਹਲਾ ੧ ॥
ਮਸਟਿ ਕਰਉ ਮੂਰਖੁ ਜਗਿ ਕਹੀਆ ॥ ਅਧਿਕ ਬਕਉ ਤੇਰੀ ਲਿਵ ਰਹੀਆ ॥ ਭੂਲ ਚੂਕ ਤੇਰੈ ਦਰਬਾਰਿ ॥ ਨਾਮ ਬਿਨਾ ਕੈਸੇ ਆਚਾਰ ॥੧॥
ਐਸੇ ਝੂਠਿ ਮੁਠੇ ਸੰਸਾਰਾ ॥ ਨਿੰਦਕੁ ਨਿੰਦੈ ਮੁਝੈ ਪਿਆਰਾ ॥੧॥ ਰਹਾਉ ॥
ਜਿਸੁ ਨਿੰਦਹਿ ਸੋਈ ਬਿਧਿ ਜਾਣੈ ॥ ਗੁਰ ਕੈ ਸਬਦੇ ਦਰਿ ਨੀਸਾਣੈ ॥ ਕਾਰਣ ਨਾਮੁ ਅੰਤਰਗਤਿ ਜਾਣੈ ॥ ਜਿਸ ਨੋ ਨਦਰਿ ਕਰੇ ਸੋਈ ਬਿਧਿ ਜਾਣੈ ॥੨॥
ਮੈ ਮੈਲੌ ਊਜਲੁ ਸਚੁ ਸੋਇ ॥ ਊਤਮੁ ਆਖਿ ਨ ਊਚਾ ਹੋਇ ॥ ਮਨਮੁਖੁ ਖੂਲ੍ਹ੍ਹਿ ਮਹਾ ਬਿਖੁ ਖਾਇ ॥ ਗੁਰਮੁਖਿ ਹੋਇ ਸੁ ਰਾਚੈ ਨਾਇ ॥੩॥
ਅੰਧੌ ਬੋਲੌ ਮੁਗਧੁ ਗਵਾਰੁ ॥
aape khel kare sabh karataa aaisaa boojhai koiee ||3||
naau prabhaatai sabadh dhiaaieeaai chhoddahu dhunee pareetaa ||
pranavat naanak dhaasan dhaasaa jag haariaa tin jeetaa ||4||9||
prabhaatee mahalaa pehilaa ||
man maiaa man dhaiaa man pa(n)khee aakaas ||
tasakar sabadh nivaariaa nagar vuThaa saabaas ||
jaa too raakheh raakh laih saabat hovai raas ||1||
aaisaa naam ratan nidh merai ||
gurmat dheh lagau pag terai ||1|| rahaau ||
man jogee man bhogeeaa man moorakh gaavaar ||
man dhaataa man ma(n)gataa man sir gur karataar ||
pa(n)ch maar sukh paiaa aaisaa braham veechaar ||2||
ghaT ghaT ek vakhaaneeaai kahau na dhekhiaa jai ||
khoTo pooTho raaleeaai bin naavai pat jai ||
jaa too meleh taa mil rahaa(n) jaa(n) teree hoi rajai ||3||
jaat janam neh poochheeaai sach ghar leh batai ||
saa jaat saa pat hai jehe karam kamai ||
janam maran dhukh kaaTeeaai naanak chhooTas nai ||4||10||
prabhaatee mahalaa pehilaa ||
jaagat bigasai mooTho a(n)dhaa ||
gal faahee sir maare dha(n)dhaa ||
aasaa aavai manasaa jai ||
aurajhee taanee kichh na basai ||1||
jaagas jeevan jaaganahaaraa ||
sukh saagar a(n)mirat bha(n)ddaaraa ||1|| rahaau ||
kahio na boojhai a(n)dh na soojhai bho(n)ddee kaar kamaiee ||
aape preet prem paramesur karamee milai vaddaiee ||2||
dhin dhin aavai til til chheejai maiaa moh ghaTaiee ||
bin gur booddo Thaur na paavai jab lag dhoojee raiee ||3||
ahinis jeeaa dhekh sam(h)aalai sukh dhukh purab kamaiee ||
karamaheen sach bheekhiaa maa(n)gai naanak milai vaddaiee ||4||11||
prabhaatee mahalaa pehilaa ||
masaT karau moorakh jag kaheeaa ||
adhik bakau teree liv raheeaa ||
bhool chook terai dharabaar ||
naam binaa kaise aachaar ||1||
aaise jhooTh muThe sa(n)saaraa ||
ni(n)dhak ni(n)dhai mujhai piaaraa ||1|| rahaau ||
jis ni(n)dheh soiee bidh jaanai ||
gur kai sabadhe dhar neesaanai ||
kaaran naam a(n)taragat jaanai ||
jis no nadhar kare soiee bidh jaanai ||2||
mai mailau uoojal sach soi ||
uootam aakh na uoochaa hoi ||
manmukh khooli(h) mahaa bikh khai ||
gurmukh hoi su raachai nai ||3||
a(n)dhau bolau mugadh gavaar ||