ਮਾਝ ਮਹਲਾ ੫ ॥
ਕੀਨੀ ਦਇਆ ਗੋਪਾਲ ਗੁਸਾਈ ॥ ਗੁਰ ਕੇ ਚਰਣ ਵਸੇ ਮਨ ਮਾਹੀ ॥ ਅੰਗੀਕਾਰੁ ਕੀਆ ਤਿਨਿ ਕਰਤੈ ਦੁਖ ਕਾ ਡੇਰਾ ਢਾਹਿਆ ਜੀਉ ॥੧॥
ਮਨਿ ਤਨਿ ਵਸਿਆ ਸਚਾ ਸੋਈ ॥ ਬਿਖੜਾ ਥਾਨੁ ਨ ਦਿਸੈ ਕੋਈ ॥ ਦੂਤ ਦੁਸਮਣ ਸਭਿ ਸਜਣ ਹੋਏ ਏਕੋ ਸੁਆਮੀ ਆਹਿਆ ਜੀਉ ॥੨॥
ਜੋ ਕਿਛੁ ਕਰੇ ਸੁ ਆਪੇ ਆਪੈ ॥ ਬੁਧਿ ਸਿਆਣਪ ਕਿਛੂ ਨ ਜਾਪੈ ॥ ਆਪਣਿਆ ਸੰਤਾ ਨੋ ਆਪਿ ਸਹਾਈ ਪ੍ਰਭਿ ਭਰਮ ਭੁਲਾਵਾ ਲਾਹਿਆ ਜੀਉ ॥੩॥
ਚਰਣ ਕਮਲ ਜਨ ਕਾ ਆਧਾਰੋ ॥ ਆਠ ਪਹਰ ਰਾਮ ਨਾਮੁ ਵਾਪਾਰੋ ॥ ਸਹਜ ਅਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਉ ॥੪॥੩੬॥੪੩॥
ਮਾਝ ਮਹਲਾ ੫ ॥
ਸੋ ਸਚੁ ਮੰਦਰੁ ਜਿਤੁ ਸਚੁ ਧਿਆਈਐ ॥ ਸੋ ਰਿਦਾ ਸੁਹੇਲਾ ਜਿਤੁ ਹਰਿ ਗੁਣ ਗਾਈਐ ॥ ਸਾ ਧਰਤਿ ਸੁਹਾਵੀ ਜਿਤੁ ਵਸਹਿ ਹਰਿ ਜਨ ਸਚੇ ਨਾਮ ਵਿਟਹੁ ਕੁਰਬਾਣੋ ਜੀਉ ॥੧॥
ਸਚੁ ਵਡਾਈ ਕੀਮ ਨ ਪਾਈ ॥ ਕੁਦਰਤਿ ਕਰਮੁ ਨ ਕਹਣਾ ਜਾਈ ॥ ਧਿਆਇ ਧਿਆਇ ਜੀਵਹਿ ਜਨ ਤੇਰੇ ਸਚੁ ਸਬਦੁ ਮਨਿ ਮਾਣੋ ਜੀਉ ॥੨॥
ਸਚੁ ਸਾਲਾਹਣੁ ਵਡਭਾਗੀ ਪਾਈਐ ॥ ਗੁਰ ਪਰਸਾਦੀ ਹਰਿ ਗੁਣ ਗਾਈਐ ॥ ਰੰਗਿ ਰਤੇ ਤੇਰੈ ਤੁਧੁ ਭਾਵਹਿ ਸਚੁ ਨਾਮੁ ਨੀਸਾਣੋ ਜੀਉ ॥੩॥
ਸਚੇ ਅੰਤੁ ਨ ਜਾਣੈ ਕੋਈ ॥ ਥਾਨਿ ਥਨੰਤਰਿ ਸਚਾ ਸੋਈ ॥ ਨਾਨਕ ਸਚੁ ਧਿਆਈਐ ਸਦ ਹੀ ਅੰਤਰਜਾਮੀ ਜਾਣੋ ਜੀਉ ॥੪॥੩੭॥੪੪॥
ਮਾਝ ਮਹਲਾ ੫ ॥
ਰੈਣਿ ਸੁਹਾਵੜੀ ਦਿਨਸੁ ਸੁਹੇਲਾ ॥ ਜਪਿ ਅੰਮ੍ਰਿਤ ਨਾਮੁ ਸੰਤਸੰਗਿ ਮੇਲਾ ॥ ਘੜੀ ਮੂਰਤ ਸਿਮਰਤ ਪਲ ਵੰਞਹਿ ਜੀਵਣੁ ਸਫਲੁ ਤਿਥਾਈ ਜੀਉ ॥੧॥
ਸਿਮਰਤ ਨਾਮੁ ਦੋਖ ਸਭਿ ਲਾਥੇ ॥ ਅੰਤਰਿ ਬਾਹਰਿ ਹਰਿ ਪ੍ਰਭੁ ਸਾਥੇ ॥ ਭੈ ਭਉ ਭਰਮੁ ਖੋਇਆ ਗੁਰਿ ਪੂਰੈ ਦੇਖਾ ਸਭਨੀ ਜਾਈ ਜੀਉ ॥੨॥
ਪ੍ਰਭੁ ਸਮਰਥੁ ਵਡ ਊਚ ਅਪਾਰਾ ॥ ਨਉ ਨਿਧਿ ਨਾਮੁ ਭਰੇ ਭੰਡਾਰਾ ॥ ਆਦਿ ਅੰਤਿ ਮਧਿ ਪ੍ਰਭੁ ਸੋਈ ਦੂਜਾ ਲਵੈ ਨ ਲਾਈ ਜੀਉ ॥੩॥
ਕਰਿ ਕਿਰਪਾ ਮੇਰੇ ਦੀਨ ਦਇਆਲਾ ॥ ਜਾਚਿਕੁ ਜਾਚੈ ਸਾਧ ਰਵਾਲਾ ॥ ਦੇਹਿ ਦਾਨੁ ਨਾਨਕੁ ਜਨੁ ਮਾਗੈ ਸਦਾ ਸਦਾ ਹਰਿ ਧਿਆਈ ਜੀਉ ॥੪॥੩੮॥੪੫॥
ਮਾਝ ਮਹਲਾ ੫ ॥
ਐਥੈ ਤੂੰਹੈ ਆਗੈ ਆਪੇ ॥ ਜੀਅ ਜੰਤ੍ਰ ਸਭਿ ਤੇਰੇ ਥਾਪੇ ॥ ਤੁਧੁ ਬਿਨੁ ਅਵਰੁ ਨ ਕੋਈ ਕਰਤੇ ਮੈ ਧਰ ਓਟ ਤੁਮਾਰੀ ਜੀਉ ॥੧॥
ਰਸਨਾ ਜਪਿ ਜਪਿ ਜੀਵੈ ਸੁਆਮੀ ॥ ਪਾਰਬ੍ਰਹਮ ਪ੍ਰਭ ਅੰਤਰਜਾਮੀ ॥ ਜਿਨਿ ਸੇਵਿਆ ਤਿਨ ਹੀ ਸੁਖੁ ਪਾਇਆ ਸੋ ਜਨਮੁ ਨ ਜੂਐ ਹਾਰੀ ਜੀਉ ॥੨॥
ਨਾਮੁ ਅਵਖਧੁ ਜਿਨਿ ਜਨ ਤੇਰੈ ਪਾਇਆ ॥
maajh mahalaa panjavaa ||
keenee dhiaa gopaal gusaiee ||
gur ke charan vase man maahee ||
a(n)geekaar keeaa tin karatai dhukh kaa dderaa ddaahiaa jeeau ||1||
man tan vasiaa sachaa soiee ||
bikhaRaa thaan na dhisai koiee ||
dhoot dhusaman sabh sajan hoe eko suaamee aahiaa jeeau ||2||
jo kichh kare su aape aapai ||
budh siaanap kichhoo na jaapai ||
aapaniaa sa(n)taa no aap sahaiee prabh bharam bhulaavaa laahiaa jeeau ||3||
charan kamal jan kaa aadhaaro ||
aaTh pahar raam naam vaapaaro ||
sahaj ana(n)dh gaaveh gun govi(n)dh prabh naanak sarab samaahiaa jeeau ||4||36||43||
maajh mahalaa panjavaa ||
so sach ma(n)dhar jit sach dhiaaieeaai ||
so ridhaa suhelaa jit har gun gaieeaai ||
saa dharat suhaavee jit vaseh har jan sache naam viTahu kurabaano jeeau ||1||
sach vaddaiee keem na paiee ||
kudharat karam na kahanaa jaiee ||
dhiaai dhiaai jeeveh jan tere sach sabadh man maano jeeau ||2||
sach saalaahan vaddabhaagee paieeaai ||
gur parasaadhee har gun gaieeaai ||
ra(n)g rate terai tudh bhaaveh sach naam neesaano jeeau ||3||
sache a(n)t na jaanai koiee ||
thaan thana(n)tar sachaa soiee ||
naanak sach dhiaaieeaai sadh hee a(n)tarajaamee jaano jeeau ||4||37||44||
maajh mahalaa panjavaa ||
rain suhaavaRee dhinas suhelaa ||
jap a(n)mirat naam sa(n)tasa(n)g melaa ||
ghaRee moorat simarat pal va(n)n(j)h jeevan safal tithaiee jeeau ||1||
simarat naam dhokh sabh laathe ||
a(n)tar baahar har prabh saathe ||
bhai bhau bharam khoiaa gur poorai dhekhaa sabhanee jaiee jeeau ||2||
prabh samarath vadd uooch apaaraa ||
nau nidh naam bhare bha(n)ddaaraa ||
aadh a(n)t madh prabh soiee dhoojaa lavai na laiee jeeau ||3||
kar kirapaa mere dheen dhiaalaa ||
jaachik jaachai saadh ravaalaa ||
dheh dhaan naanak jan maagai sadhaa sadhaa har dhiaaiee jeeau ||4||38||45||
maajh mahalaa panjavaa ||
aaithai too(n)hai aagai aape ||
jeea ja(n)tr sabh tere thaape ||
tudh bin avar na koiee karate mai dhar oT tumaaree jeeau ||1||
rasanaa jap jap jeevai suaamee ||
paarabraham prabh a(n)tarajaamee ||
jin seviaa tin hee sukh paiaa so janam na jooaai haaree jeeau ||2||
naam avakhadh jin jan terai paiaa ||